UK ਤੋਂ ਇੰਝ ਸ਼ੁਰੂ ਹੋਇਆ ਗੈਰੀ ਸੰਧੂ ਦਾ ਸੰਗੀਤਕ ਸਫ਼ਰ, ਜਿਸ ਨੇ ਪਹੁੰਚਿਆ ਕਾਮਯਾਬੀ ਦੀਆਂ ਬੁਲੰਦੀਆਂ ''ਤੇ
4/4/2020 3:27:23 PM

ਜਲੰਧਰ (ਵੈੱਬ ਡੈਸਕ) - ਗੈਰੀ ਸੰਧੂ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਦਿਲ ਹਮੇਸ਼ਾ ਹੀ ਜਿੱਤਿਆ ਹੈ ਅਤੇ ਉਹ ਹੁਣ ਅਦਾਕਾਰੀ ਦੇ ਖੇਤਰ ਵਿਚ ਵੀ ਕੰਮ ਕਰ ਰਹੇ ਹਨ। ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਫਿਲਮ 'ਚਾਲ ਮੇਰਾ ਪੁੱਤ 2' ਵਿਚ ਕੰਮ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ ਨੂੰ ਪਿੰਡ ਰੁੜਕਾ ਕਲਾਂ ਵਿਚ ਹੋਇਆ ਸੀ।
ਪਿਛਲੇ ਸਾਲ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਵੀ ਇਸ ਦੁਨੀਆ ਤੋਂ ਚਲੇ ਗਏ ਸਨ। ਗੈਰੀ ਸੰਧੂ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ। ਗੈਰੀ ਸੰਧੂ ਦਾ ਇਕ ਭਰਾ ਵੀ ਹੈ, ਜਿਸਦਾ ਨਾਂ ਮੰਗਾ ਹੈ। ਉਹ ਯੂ. ਕੇ. ਵਿਚ ਬਿਲਡਰ ਹੈ।
ਸਾਲ 2002 ਵਿਚ ਗੈਰੀ ਸੰਧੂ ਜਦੋਂ 17 ਸਾਲ ਦੇ ਸਨ , ਉਦੋਂ ਤੋਂ ਹੋ ਉਹ ਆਪਣੇ ਭਰਾ ਕੋਲ ਯੂ. ਕੇ. ਚਲੇ ਗਏ ਸਨ, ਜਿਥੇ ਮੁਢਲੇ ਦਿਨਾਂ ਵਿਚ ਗੈਰੀ ਸੰਧੂ ਨੇ ਆਪਣੇ ਭਰਾ ਨਾਲ ਬਿਲਡਿੰਗ ਵਰਕਸ ਦੇ ਕੰਮ ਵਿਚ ਹੱਥ ਵਟਾਉਣ ਲੱਗੇ।
Punjab ik si te ik hi rehna odhar vi saddey te idhar vi saddey ...
A post shared by Garry Sandhu (@officialgarrysandhu) on Feb 28, 2020 at 3:59am PST
ਯੂ. ਕੇ. ਪਹੁੰਚ ਕੇ ਗੈਰੀ ਸੰਧੂ ਨੇ ਜਿੱਥੇ ਆਪਣੇ ਭਰਾ ਦਾ ਹੱਥ ਵਟਾਇਆ, ਉਥੇ ਹੀ ਉਸ ਨੇ ਆਪਣੇ ਗਾਇਕੀ ਦੇ ਸ਼ੋਂਕ ਨੂੰ ਵੀ ਬਰਕਰਾਰ ਰੱਖਿਆ। ਯੂ. ਕੇ. ਵਿਚ ਜੱਸਾ ਸੰਧੂ ਨਾਂ ਦੇ ਇਕ ਪ੍ਰਮੋਟਰ ਨੇ ਜਦੋਂ ਗੈਰੀ ਸੰਧੂ ਦੀ ਆਵਾਜ਼ ਸੁਣੀ ਤਾ ਉਹ ਉਸਦੇ ਦੀਵਾਨੇ ਹੋ ਗਏ। ਜੱਸਾ ਸੰਧੂ ਯੂ. ਕੇ.ਵਿਚ ਗੈਰੀ ਸੰਧੂ ਦੇ ਸ਼ੋਅ ਕਰਵਾਉਣ ਲੱਗੇ। ਇਸ ਤਰ੍ਹਾਂ ਗੈਰੀ ਸੰਧੂ ਦੀ ਸੰਗੀਤ ਜਗਤ ਵਿਚ ਐਂਟਰੀ ਹੋਈ ।
ਦੱਸਣਯੋਗ ਹੈ ਕਿ ਗੈਰੀ ਸੰਧੂ ਦੇ ਗੀਤ ਯੂ. ਕੇ. ਵਿਚ ਕਾਫੀ ਸੁਣੇ ਜਾਂਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਐਲਬਮ ਕੱਢੀ। ਇਸ ਐਲਬਮ ਦੇ ਆਉਂਦੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਗੈਰੀ ਸੰਧੂ ਦੀ ਪਛਾਣ ਬਣੀ। ਗੈਰੀ ਸੰਧੂ 20 ਤੋਂ ਵੱਧ ਐਲਬਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ।
ਜੇਕਰ ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾ ਇਸ ਸੂਚੀ ਵਿਚ ਸਭ ਤੋਂ ਪਹਿਲਾਂ ਗੀਤ 'ਹੈਂਗ' ਆਉਂਦਾ ਹੈ। ਇਸ ਤੋਂ ਇਲਾਵਾ 'ਬੰਦਾ ਬਣ ਜਾ', 'ਈਗੋ', 'ਇਕ ਗੱਲ', 'ਮੈਂ ਨਹੀਂ ਪੀਂਦਾ', 'ਕਿੰਨਾ ਤੈਨੂੰ ਕਰਦਾ ਹਾਂ ਪਿਆਰ' ਵਰਗੇ ਗੀਤ ਹਨ, ਜੋ ਸੁਪਰਹਿੱਟ ਸਾਬਿਤ ਹੋਏ ਹਨ। ਇਸ ਤੋਂ ਇਲਾਵਾ ਗੈਰੀ ਸੰਧੂ ਪੰਜਾਬੀ ਫ਼ਿਲਮਾਂ ਵਿਚ ਵੀ ਕਿਸਮਤ ਅਜ਼ਮਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ