ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਨੇ ਕਈ ਸਾਲ ਹੰਢਾਇਆ ਬੁਰਾ ਦੌਰ, ਜਾਣੋ ਅਸਲ ਵਜ੍ਹਾ

6/16/2020 10:20:22 AM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕਾ ਜਸਵਿੰਦਰ ਬਰਾੜ ਉਹ ਨਾਂ ਹੈ, ਜਿਸ ਨੇ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਆਪਣੇ ਗੀਤਾਂ ਦੇ ਸਦਕਾ ਲੰਮੇ ਸਮੇਂ ਤੋਂ ਸੰਗੀਤ ਜਗਤ 'ਚ ਸਰਗਰਮ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਕਾਫ਼ੀ ਪਿਆਰ ਮਿਲਦਾ ਰਿਹਾ ਹੈ ਪਰ ਸਟੇਜ 'ਤੇ ਜਿਸ ਜਸਵਿੰਦਰ ਬਰਾੜ ਨੂੰ ਤੁਸੀਂ ਹੱਸ-ਹੱਸ ਕੇ ਤੁਸੀਂ ਪਰਫਾਰਮ ਕਰਦੇ ਵੇਖਦੇ ਹੋ, ਉਸ ਦੇ ਦਿਲ 'ਚ ਪਤਾ ਨਹੀਂ ਕਿੰਨਾ ਕੁ ਦਰਦ ਸਮਾਇਆ ਹੋਇਆ ਹੈ। ਇੱਕ ਇੰਟਰਵਿਊ ਦੌਰਾਨ ਜਸਵਿੰਦਰ ਬਰਾੜ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।

ਉਨ੍ਹਾਂ ਨੇ ਦੱਸਿਆ ਕਿ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਮੈਂ ਜ਼ਿੰਦਗੀ 'ਚ ਬਹੁਤ ਹੀ ਔਖਾ ਸਮਾਂ ਵੇਖਿਆ। 7-8 ਸਾਲ ਮੈਂ ਬਹੁਤ ਹੀ ਪ੍ਰੇਸ਼ਾਨੀਆਂ 'ਚ ਬਿਤਾਏ। ਮੇਰੇ ਪਰਿਵਾਰ 'ਚ ਮੇਰੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਮੈਂ 7-8 ਸਾਲ ਪ੍ਰੇਸ਼ਾਨ ਰਹੀ।

ਜਸਵਿੰਦਰ ਬਰਾੜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਉਨ੍ਹਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਹਨ ਪਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਮੈਂ ਅੰਦਰੋਂ ਤੱਕ ਹਿੱਲ ਗਈ ਸੀ।''

ਇਸ ਤੋਂ ਇਲਾਵਾ ਜਸਵਿੰਦਰ ਬਰਾੜ ਦਾ ਕਹਿਣਾ ਹੈ ਕਿ ਪਤਾ ਨਹੀਂ ਇਹ ਕੁਦਰਤ ਦਾ ਅਜਿਹਾ ਕੀ ਵਰਤਾਰਾ ਹੈ ਕਿ ਮੇਰੇ ਭਰਾਵਾਂ ਨੂੰ ਸਰੀਰਕ ਤੌਰ 'ਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇੱਕ ਪਾਸੇ ਮੈਂ ਸਟੇਜ 'ਤੇ ਪਰਫਰਾਮ ਕਰਦੀ ਹੁੰਦੀ ਸੀ ਅਤੇ ਦੂਜੇ ਪਾਸੇ ਮੇਰੇ ਭਰਾ ਆਈ. ਸੀ. ਯੂ. 'ਚ ਦਾਖਲ ਹੁੰਦੇ ਸਨ।

ਗਾਇਕਾ ਜਸਵਿੰਦਰ ਬਰਾੜ ਨੂੰ ਜੇਕਰ ਅਖਾੜਿਆਂ ਦੀ ਰਾਣੀ ਕਿਹਾ ਜਾਵੇ ਤਾਂ ਕੋਈ ਅਕੱਥਨੀ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੇ ਅਖਾੜਿਆਂ 'ਚ ਲੋਕਾਂ ਦੀ ਭੀੜ ਇੰਨੀਂ ਜ਼ਿਆਦਾ ਹੁੰਦੀ ਸੀ ਕਿ ਕਿਸੇ ਨੂੰ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਸੀ।

ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ 'ਚ ਹੋਇਆ ਸੀ। ਜਸਵਿੰਦਰ ਬਰਾੜ ਨੂੰ ਬਚਪਨ 'ਚ ਹੀ ਗਾਉਣ ਦਾ ਸ਼ੌਂਕ ਸੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਉਨ੍ਹਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ 2000 'ਚ ਰਣਜੀਤ ਸਿੰਘ ਸਿੱਧੂ ਨਾਲ ਹੋਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News