ਕੋਇਨਾ ਨੇ ਸੀ. ਐੱਮ. ਕੇਜਰੀਵਾਲ ਦੇ ਟਵਿਟਰ 'ਤੇ ਲਿਖੀ ਅਜਿਹੀ ਗੱਲ ਕਿ ਹੁਣ ਹੋ ਰਹੀ ਹੈ ਚਰਚਾ

4/11/2018 11:42:45 AM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਵਿਚ ਆਪਣੀ ਬੋਲਡਨੈੱਸ ਨੂੰ ਲੈ ਕੇ ਇਕ ਵੱਖਰੀ ਪਹਿਚਾਉਣ ਬਣਾਉਣ ਵਾਲੀ ਅਦਾਕਾਰਾ ਕੋਇਨਾ ਮਿੱਤਰਾ ਕਈ ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਹਨ ਪਰ ਉਹ ਇਨੀਂ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੇ ਇਕ ਟਵੀਟ ਕੀਤਾ ਜਿਸ ਦੀ ਖੂਬ ਚਰਚਾ ਹੋ ਰਹੀ ਹੈ।
ਦਰਅਸਲ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੇ ਪੀ. ਐੱਮ ਨਰੇਂਦਰ ਮੋਦੀ ਦੇ ਇਕ ਦਿਨ ਦੇ ਵਰਤ ਰੱਖਣ ਦੀ ਖਬਰ ਨੂੰ ਰੀਟਵੀਟ ਕਰਦੇ ਹੋਏ ਕਿਹਾ,''ਇਹ ਸਹੀ 'ਚ ਬੇਹੱਦ ਪਿਆਰਾ ਹੈ... ਸਿਰਫ ਇਕ ਦਿਨ ਦਾ ਵਰਤ... ਖੁਦ ਦੇ ਖਿਲਾਫ।'


ਇਸ ਤੋਂ ਬਾਅਦ ਕੇਜਰੀਵਾਲ ਦੇ ਇਸ ਟਵੀਟ ਨੂੰ ਕੋਇਨਾ ਮਿੱਤਰਾ ਨੇ ਰੀਟਵੀਟ ਕੀਤਾ ਅਤੇ ਨਾਲ ਹੀ ਲਿਖਿਆ,''ਤੁਸੀਂ ਸਭ ਤੋਂ ਪਿਆਰੇ ਹੋ। ਤੁਸੀਂ ਆਪਣੇ ਪਿਆਰੇ ਪਿਆਰੇ ਝੂਠ ਲਈ ਲਗਾਤਾਰ ਲੋਕਾਂ ਕੋਲੋਂ ਮੁਆਫੀ ਮੰਗਦੇ ਜਾ ਰਹੇ ਹੋ। ਮੋਨ ਵਰਤ ਦੇ ਬਾਰੇ ਵਿਚ ਕੀ ਖਿਆਲ ਹੈ। ਇਹ ਤੁਹਾਨੂੰ ਪਿਆਰੇ ਪਿਆਰੇ ਬੇਇੱਜ਼ਤੀ ਦੇ ਮਾਮਲਿਆਂ ਤੋਂ ਬਚਾਏਗਾ।''


ਤੁਹਾਨੂੰ ਦੱਸ ਦਈਏ ਕਿ ਕੋਇਨਾ ਮਿੱਤਰਾ ਨੇ ਸਾਲ 2001 ਵਿਚ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਹ ਕੁਝ ਇਸ਼ਤਿਹਾਰਾਂ ਵਿਚ ਵੀ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਸਾਲ 2002 ਵਿਚ ਆਈ ਫਿਲਮ 'ਰੋਡ' ਵਿਚ ਇਕ ਆਈਟਮ ਨੰਬਰ ਕੀਤਾ। ਸਾਲ 2004 ਵਿਚ ਉਹ ਫਿਲਮ 'ਮੁਸਾਫਿਰ' ਵਿਚ ਨਜ਼ਰ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਪਹਿਚਾਣ ਮਿਲੀ। ਬਾਅਦ ਵਿਚ 'ਏਕ ਖਿਲਾੜੀ ਏਕ ਹਸੀਨਾ' ਅਤੇ 'ਆਪਣਾ ਸਪਨਾ ਮਨੀ ਮਨੀ' ਵਰਗੀਆਂ ਫਿਲਮਾਂ ਵਿਚ ਵੀ ਉਨ੍ਹਾਂ ਨੂੰ ਅਹਿਮ ਕਿਰਦਾਰਾਂ 'ਚ ਦੇਖਿਆ ਗਿਆ ਸੀ। ਫਿਲਹਾਲ ਉਹ ਕਾਫ਼ੀ ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News