ਲਿਵ-ਇਨ ''ਚ ਰਹਿਣ ਲਈ ਕ੍ਰਿਤੀ ਦੀ ਮਾਂ ਨੇ ਦਿੱਤੀ ਹਰੀ ਝੰਡੀ, ਖੁਦ ਕੀਤਾ ਖੁਲਾਸਾ

2/28/2019 10:14:47 AM

ਜਲੰਧਰ(ਬਿਊਰੋ)— ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਦੀ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦੀ ਕਹਾਣੀ ਲਿਵ-ਇਨ ਰਿਲੇਸ਼ਨਸ਼ਿਪ 'ਤੇ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਕ੍ਰਿਤੀ ਨੇ ਇਕ ਅਜਿਹੀ ਗੱਲ ਦਾ ਖੁਲਾਸਾ ਕੀਤਾ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਕ੍ਰਿਤੀ ਨੇ ਆਪਣੀ ਮਾਂ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ।

PunjabKesari
ਮਾਂ ਨੇ ਲਿਵ-ਇਨ ਲਈ ਦਿੱਤੀ ਹਰੀ ਝੰਡੀ
ਇਸ ਫਿਲਮ ਦੀ ਕਹਾਣੀ ਲਿਵ-ਇਨ ਰਿਲੇਸ਼ਨਸ਼ਿਪ 'ਤੇ ਹੈ। ਅਜਿਹੇ 'ਚ ਜਦੋਂ ਕ੍ਰਿਤੀ ਕੋਲੋਂ ਹਾਲ ਹੀ 'ਚ ਇਕ ਇੰਟਰਵਿਊ 'ਚ ਲਿਵ-ਇਨ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਮਾਂ ਇਸ ਦੇ ਖਿਲਾਫ ਹੋਵੇਗੀ ਪਰ ਉਨ੍ਹਾਂ ਦੀ ਮਾਂ ਨੇ ਇਕ ਦਿਨ ਫੋਨ ਕਰਕੇ ਕਿਹਾ ਕਿ ਤੂੰ ਇਹ ਕਿਵੇਂ ਸੋਚ ਲਿਆ ਕਿ ਅਸੀਂ ਤੁਹਾਡੇ ਲਿਵ-ਇਨ 'ਚ ਰਹਿਣ ਦੇ ਫੈਸਲੇ ਦੇ ਖਿਲਾਫ ਹੋਵਾਗੇ। ਕ੍ਰਿਤੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਲਿਵ-ਇਨ ਪਾਰਟਨਰ ਨੂੰ ਲੈ ਕੇ ਪੂਰੀ ਤਰ੍ਹਾਂ ਓਕੇ ਹਨ ਪਰ ਪਾਪਾ ਹੁਣ ਵੀ ਨਾ ਕਹਿ ਸਕਦੇ ਹਨ। ਹੋ ਸਕਦਾ ਹੈ ਕਿ 'ਲੁਕਾ-ਛੁਪੀ' ਦੀ ਰਿਲੀਜ਼ ਦੇ ਬਾਅਦ ਉਹ ਵੀ ਇਸ ਗੱਲ ਲਈ ਤਿਆਰ ਹੋ ਜਾਣ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News