''ਲੁਕਾ ਛੁਪੀ'' ਦੀ ਸਫਲਤਾ ਨਾਲ ਆਤਮ ਵਿਸ਼ਵਾਸ ਵਧਿਆ - ਕ੍ਰਿਤੀ ਸੇਨਨ

4/22/2019 9:25:28 AM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਸਫਲ ਫਿਲਮ ਦੇਣ ਵਾਲੀ ਅਭਿਨੇਤਰੀ ਕ੍ਰਿਤੀ ਸੇਨਨ ਦਾ ਮੰਨਣਾ ਹੈ ਕਿ ਸਫਲਤਾ ਆਪਣੇ ਨਾਲ ਹੋਰ ਜ਼ਿਆਦਾ ਜ਼ਿੰਮੇਵਾਰੀ ਲੈ ਕੇ ਆਉਂਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹਰ ਫਿਲਮ 'ਚ ਆਪਣਾ ਸਰਵਸ਼੍ਰੇਸਠ ਦੇਣ ਦੀ ਕੋਸ਼ਿਸ਼ ਕਰੇਗੀ। ਕ੍ਰਿਤੀ ਸੇਨਨ ਦੀ ਹੁਣੇ ਜਿਹੇ ਆਈ ਫਿਲਮ 'ਲੁਕਾ ਛੁਪੀ' ਸਫਲ ਰਹੀ ਹੈ। ਇਸ ਤੋਂ ਪਹਿਲਾਂ 'ਬਰੇਲੀ ਕੀ ਬਰਫੀ' 'ਚ ਵੀ ਉਨ੍ਹਾਂ ਨੂੰ ਕਾਮਯਾਬੀ ਹਾਸਲ ਹੋਈ ਸੀ। 'ਲੁਕਾ ਛੁਪੀ' ਬਾਕਸ ਆਫਿਸ 'ਤੇ 100 ਕਰੋੜ ਕਮਾਉਣ ਤੋਂ ਕੁਝ ਹੀ ਪਿੱਛੇ ਹੈ।

ਕ੍ਰਿਤੀ ਸੇਨਨ ਦਾ ਕਹਿਣਾ ਹੈ ਕਿ ਉਹ ਆਪਣੇ-ਆਪ ਨੂੰ ਖੁਸ਼ਕਿਮਸਤੀ ਮੰਨਦੀ ਹੈ ਕਿ ਉਸ ਦੀ ਫਿਲਮ ਨੂੰ ਦਰਸ਼ਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਅਤੇ ਬਾਕਸ ਆਫਿਸ 'ਤੇ ਇਹ ਚੰਗੀ ਕਮਾਈ ਕਰ ਰਹੀ ਹੈ। ਅਭਿਨੇਤਰੀ ਦਾ ਕਹਿਣਾ ਹੈ ਕਿ ਇਸ ਨਾਲ ਆਤਮ ਵਿਸ਼ਵਾਸ ਵਧਦਾ ਹੈ। ਕ੍ਰਿਤੀ ਸੇਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਹੀਰੋਪੰਤੀ' ਫਿਲਮ ਨਾਲ ਕੀਤੀ ਸੀ। ਉਥੇ ਉਸ ਦੀ ਆਉਣ ਵਾਲੀ ਫਿਲਮ 'ਪਾਣੀਪਤ' ਅਤੇ 'ਅਰਜੁਨ ਪਟਿਆਲਾ' ਤੇ 'ਹਾਊਸਫੁਲ 4' ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News