B''Day Spl: ਕ੍ਰਿਤੀ ਸੇਨਨ ਨੇ ਇੰਜੀਨੀਅਰਿੰਗ ਛੱਡ ਬਾਲੀਵੁੱਡ ''ਚ ਰੱਖਿਆ ਸੀ ਕਦਮ

7/27/2019 11:39:42 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਅੱਜ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 27 ਜੁਲਾਈ 1990 ਨੂੰ ਨਵੀਂ ਦਿੱਲੀ 'ਚ ਹੋਇਆ ਸੀ। ਉਸ ਦੇ ਪਿਤਾ ਰਾਹੁਲ ਸੇਨਨ ਇਕ ਸੀ. ਏ. ਹੈ, ਜਦੋਂਕਿ ਉਸ ਦੀ ਮਾਂ ਗੀਤਾ ਸੇਨਨ ਦਿੱਲੀ ਵਿਸ਼ਵ ਵਿਦਿਆਲੇ 'ਚ ਪ੍ਰੋਫੈਸਰ ਹੈ। ਕ੍ਰਿਤੀ ਖੁਦ ਵੀ ਇੰਜੀਨੀਅਰਿੰਗ ਦੀ ਪੜਾਈ ਕਰ ਚੁੱਕੀ ਹੈ। ਉਸ ਨੇ ਨੋਇਡਾ ਦੇ ਕਾਲਜ ਤੋਂ ਬੀ. ਟੇਕ. ਕੀਤਾ ਹੈ। 

PunjabKesari

ਮਹੇਸ਼ ਬਾਬੂ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਕ੍ਰਿਤੀ ਸੇਨਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਸੁਪਰਸਟਾਰ ਮਹੇਸ਼ ਬਾਬੂ ਨਾਲ ਕੀਤੀ ਸੀ। ਉਸ ਦੀ ਪਹਿਲੀ ਫਿਲਮ ਤੇਲੁਗੁ ਮਨੋਵਿਗਿਆਨਕ ਥ੍ਰਿਲਰ 'ਨੇਨੋਕਾਡਾਈਨ' ਸੀ। ਕ੍ਰਿਤੀ ਨੂੰ ਇਸ ਫਿਲਮ ਲਈ ਕਾਫੀ ਤਾਰੀਫਾਂ ਮਿਲੀਆਂ ਸਨ ਪਰ ਪਛਾਣ ਨਹੀਂ ਮਿਲੀ। 

PunjabKesari

'ਹੀਰੋਪੰਤੀ' ਨਾਲ ਛਾਈ ਬਾਲੀਵੁੱਡ 'ਚ 
ਇਸ ਤੋਂ ਬਾਅਦ ਕ੍ਰਿਤੀ ਟਾਈਗਰ ਸ਼ਰਾਫ ਨਾਲ ਸ਼ਬੀਰ ਖਾਨ ਦੀ 'ਹੀਰੋਪੰਤੀ' 'ਚ ਨਜ਼ਰ ਆਈ ਸੀ। ਇਹ ਉਸ ਦੀ ਪਹਿਲੀ ਬਾਲੀਵੁੱਡ ਫਿਲਮ ਸੀ, ਜੋ ਕਿ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ। ਇਸ ਫਿਲਮ ਨੇ ਕ੍ਰਿਤੀ ਦੀ ਝੋਲੀ 'ਚ ਕਈ ਐਵਾਰਡਜ਼ ਵੀ ਪਵਾਏ। ਇਸ ਲਈ ਕ੍ਰਿਤੀ ਨੂੰ ਫਿਲਮਫੇਅਰ, ਆਈਫਾ ਤੇ ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡ ਨਾਲ ਨਵਾਜਿਆ ਗਿਆ ਸੀ।

PunjabKesari

ਭਰਾ ਨਾ ਹੋਣ ਦਾ ਨਹੀਂ ਪੈਂਦਾ ਜ਼ਿੰਦਗੀ 'ਚ ਕੋਈ ਫਰਕ 
ਕ੍ਰਿਤੀ ਸੇਨਨ ਦੀ ਇਕ ਛੋਟੀ ਭੈਣ ਨੁਪੁਰ ਵੀ ਹੈ, ਜੋ ਉਸ ਦੇ ਬੇਹੱਦ ਕਰੀਬ ਹੈ। ਦੋਵਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦਾ ਕੋਈ ਭਰਾ ਨਹੀਂ ਹੈ। ਕ੍ਰਿਤੀ ਸੇਨਨ ਤੇ ਨੁਪੁਰ ਇੱਕ-ਦੂਜੇ ਨਾਲ ਹੀ ਰੱਖੜੀ ਦਾ ਤਿਉਹਾਰ ਮਨਾਉਂਦੀਆਂ ਹਨ।

PunjabKesari

ਸਿਰਫ 4 ਫਿਲਮਾਂ ਹੀ ਹੋਈਆਂ ਹਿੱਟ
ਕ੍ਰਿਤੀ ਸੇਨਨ ਨੇ ਹਾਲੇ ਤੱਕ ਜ਼ਿਆਦਾ ਬਾਲੀਵੁੱਡ ਫਿਲਮਾਂ 'ਚ ਕੰਮ ਨਹੀਂ ਕੀਤਾ ਹੈ। ਬਤੌਰ ਲੀਡ ਐਕਟਰੈੱਸ ਉਸ ਦੀਆਂ ਰਿਲੀਜ਼ ਹੋਈਆਂ 4 ਫਿਲਮਾਂ ਹੀ ਹਿੱਟ ਰਹੀਆਂ ਹਨ। ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ।

PunjabKesari

ਸਟੇਟ ਲੇਵਲ ਦੀ ਬੋਕਸਰ ਵੀ ਰਹਿ ਚੁੱਕੀ 
ਕ੍ਰਿਤੀ ਸੇਨਨ ਬਾਰੇ 'ਚ ਇਕ ਗੱਲ ਹੋਰ ਹੈ, ਜੋ ਕਾਫੀ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਟਰੇਡ 'ਕਥਕ ਡਾਂਸਰ' ਹੈ। ਇਸ ਤੋਂ ਇਲਾਵਾ ਕ੍ਰਿਤੀ ਸੇਨਨ ਸਟੇਟ ਲੇਵਲ ਦੀ ਬੋਕਸਰ ਵੀ ਰਹਿ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News