ਕਸ਼ਮੀਰੀ ਲੋਕਾਂ ਦੇ ਸਵਾਲ ਨੇ KRK ਨੂੰ ਲਿਆਂਦਾ ਸੁਰਖੀਆਂ ''ਚ

8/12/2019 2:18:03 PM

ਨਵੀਂ ਦਿੱਲੀ (ਬਿਊਰੋ) — ਫਿਲਮ ਕ੍ਰਿਟਿਕ ਤੇ ਐਕਟਰ ਕਮਾਲ ਰਾਸ਼ਿਦ ਖਾਨ ਯਾਨੀ ਕੇ. ਆਰ. ਕੇ. ਅੱਜਕਲ ਆਪਣੇ ਟਵੀਟਸ ਕਾਰਨ ਸੁਰਖੀਆਂ 'ਚ ਛਾਏ ਹੋਏ ਹਨ। ਜਦੋਂ ਤੋਂ ਜੰਮੂ-ਕਸ਼ਮੀਰ ਤੋਂ ਧਾਰਾ 370 'ਚ ਬਦਲਾਅ ਕੀਤਾ ਗਿਆ ਹੈ, ਉਦੋ ਤੋਂ ਕੇ. ਆਰ. ਕੇ. ਟਵਿਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕਰ ਰਹੇ ਹਨ। ਕੇ. ਆਰ. ਕੇ. ਨੇ ਖੁੱਲ੍ਹ ਕੇ ਧਾਰਾ 370 'ਚ ਕੀਤੇ ਬਦਲਾਅ ਦੀ ਸਮਰਥਨ ਕੀਤਾ ਹੈ। ਕਮਾਲ ਰਾਸ਼ਿਦ ਖਾਨ ਦੇ ਬਲਦੇ ਰੁਖ (ਰੱਵਾਈਏ) ਨਾਲ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਹੈਰਾਨ ਹਨ।

ਕਮਾਲ ਰਾਸ਼ਿਦ ਖਾਨ ਦਾ ਇਹ ਕਸ਼ਮੀਰੀ ਲੋਕਾਂ ਨੂੰ ਸਵਾਲ
ਕਮਾਲ ਰਾਸ਼ਿਦ ਖਾਨ ਨੇ ਹੁਣ ਕਸ਼ਮੀਰ ਦੇ ਲੋਕਾਂ ਤੋਂ ਇਕ ਸਵਾਲ ਪੁੱਛਿਆ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਮੇਰਾ ਕਸ਼ਮੀਰ ਦੇ ਭੈਣ-ਭਾਰਾਵਾਂ ਤੋਂ ਇਕ ਸਧਾਰਨ ਜਿਹਾ ਸਵਾਲ ਹੈ- ਜੇਕਰ POk, ਬਲੂਚੀਸਤਾਨ, ਅਫਗਾਨੀਸਤਾਨ ਤੇ ਬੰਗਲਾਦੇਸ਼ ਦੇ ਲੋਕ ਖੁਸ਼ ਨਹੀਂ ਹਨ ਤਾਂ ਤੁਸੀਂ ਲੋਕ ਕਿਵੇਂ ਪਾਕਿਸਤਾਨ ਨਾਲ ਖੁਸ਼ ਰਹੋਗੇ? ਵਿਸ਼ਵਾਸ ਕਰੋ, ਤੁਸੀਂ ਸਿਰਫ ਭਾਰਤ ਨਾਲ ਹੀ ਖੁਸ਼ ਰਹਿ ਸਕਦੇ ਹੋ। ਇਸ ਲਈ ਕ੍ਰਿਪਾ ਕਰਕੇ ਹਿੰਸਾ ਬੰਦ ਕਰੋ ਤੇ ਖੁਸ਼ ਰਹੋ।''

ਕਮਾਲ ਰਾਸ਼ਿਦ ਖਾਨ ਦੇ ਫੈਨ ਹੋਏ ਲੋਕ
ਕੇ. ਆਰ. ਕੇ. ਦੇ ਇਸ ਟਵੀਟ ਦੇ ਫੈਨਜ਼ ਕਾਇਲ ਹੋ ਗਏ ਹਨ। ਅਕਸਰ ਹੀ ਆਪਣੇ ਟਵੀਟਸ ਕਾਰਨ ਟਰੋਲ ਹੋਣ ਵਾਲੇ ਕੇ. ਆਰ. ਕੇ. ਦਾ ਦੇਸ਼ ਭਗਤੀ ਵਾਲਾ ਇਹ ਰੂਪ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਟਵਿਟਰ 'ਤੇ ਕਮਾਲ ਰਾਸ਼ਿਦ ਖਾਨ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ, ''ਅੱਜ ਤੱਕ ਤੁਸੀਂ ਜਿੰਨੀ ਬਕਵਾਸ ਕੀਤੀ ਹੈ ਸਭ ਮੁਆਫ।'' ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ, ''ਚੰਗੀਆਂ-ਚੰਗੀਆਂ ਗੱਲਾਂ ਕਰ ਰਿਹਾ ਹੈ ਅੱਜਕੱਲ।'' ਇਕ ਸ਼ਖਸ ਨੇ ਲਿਖਿਆ, ''ਥੈਂਕਯੂ ਭਰਾ...ਦਿਲ ਖੁਸ਼ ਕਰ ਦਿੱਤਾ ਅੱਜ ਤੂੰ। ਈਦ ਮੁਬਾਰਕ।'' ਲੋਕ ਇਹ ਵੀ ਪੁੱਛ ਰਹੇ ਹਨ ਕਿ ਕੇ. ਆਰ. ਕੇ. ਅਚਾਨਕ ਇੰਨਾ ਸਮਝਦਾਰ ਕਿਵੇਂ ਹੋ ਗਿਆ। 

ਯੂਜ਼ਰ ਨੇ ਆਖੀ ਕੇ. ਆਰ. ਕੇ. ਨੂੰ ਰਾਸ਼ਟਰਪਤੀ ਬਣਾਉਣ ਦੀ ਗੱਲ
ਦੱਸਣਯੋਗ ਹੈ ਕਿ ਕੇ. ਆਰ. ਕੇ. ਨੇ ਧਾਰਾ 370 ਹੱਟਣ 'ਤੇ ਟਵੀਟ ਕੀਤਾ ਸੀ, ''ਭਾਵੇਂ ਲੋਕ ਕੁਝ ਵੀ ਆਖਣ ਪਰ ਸੱਚ ਇਹੀ ਹੈ ਕਿ ਕਸ਼ਮੀਰ ਸਾਡਾ ਹੈ ਅਤੇ ਮੈਂ ਅੰਮਿਤ ਸ਼ਾਹ ਜੀ ਨਾਲ ਖੜਾ ਹੈ। ਕਸ਼ਮੀਰ 'ਚ ਤਿਰੰਗਾ ਲਹਿਰਾਉਣ ਲਈ। ਧਾਰਾ 370 ਨੂੰ ਖਤਮ ਕੀਤਾ ਜਾਣਾ ਚਾਹੀਦਾ।'' ਕੇ. ਆਰ. ਕੇ. ਦੇ ਇਸ ਟਵੀਟ ਦਾ ਵੀ ਲੋਕਾਂ ਨੇ ਖੂਬ ਸਮਰਥਨ ਕੀਤਾ ਸੀ। ਇਕ ਸ਼ਖਸ ਤਾਂ ਇੰਨਾਂ ਜ਼ਿਆਦਾ ਇੰਪ੍ਰੈੱਸ ਹੋਇਆ ਕਿ ਐਕਟਰ ਨੂੰ ਰਾਸ਼ਟਰਪਤੀ ਤੱਕ ਬਣਾਉਣ ਦੀ ਗੱਲ ਆਖ ਦਿੱਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News