ਆਮਿਰ 'ਤੇ ਨਿੱਜੀ ਟਿੱਪਣੀ ਕਰਨ ਵਾਲੇ KRK ਨੇ ਟਵਿਟਰ ਅਕਾਊਂਟ ਬੰਦ ਹੋਣ 'ਤੇ ਦਿੱਤਾ ਇਹ ਬਿਆਨ

10/21/2017 1:47:22 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ 'ਤੇ ਨਿੱਜੀ ਟਿੱਪਣੀ ਕਰਨ ਲਈ ਟਵਿਟਰ ਨੇ ਅਭਿਨੇਤਾ ਕਮਾਲ ਆਰ. ਖਾਨ ਦਾ ਟਵੀਟਰ ਅਕਾਊਂਟ ਫਿਰ ਤੋਂ ਬੰਦ ਕਰ ਦਿੱਤਾ ਹੈ। ਇਸ ਤੋਂ ਬਾਅਦ ਕਮਾਲ ਨੇ ਕਿਹਾ ਹੈ ਕਿ ਉਹ ਟਵਿਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਅਤੇ ਅਦਾਲਤ ਵਿਚ ਜਾਣਗੇ। ਕਮਾਲ ਦਾ ਅਕਾਊਂਟ ਪਿਛਲੇ ਸਾਲ ਦੀਵਾਲੀ 'ਤੇ ਅਭਿਨੇਤਾ-ਫਿਲਮ ਨਿਰਮਾਤਾ ਅਜੇ ਦੇਵਗਨ ਦੀ 'ਸ਼ਿਵਾਏ' ਦੀ ਖਰਾਬ ਸਮੀਖਿਆ ਕਾਰਨ ਬੰਦ ਕਰ ਲਿਆ ਗਿਆ ਸੀ। ਉਸ ਦਾ ਕਹਿਣਾ ਹੈ ਕਿ ਹੁਣ ਉਹ ਫਿਰ ਤੋਂ ਇਸ ਸੋਸ਼ਲ ਮੀਡੀਆ ਸਾਈਟ 'ਤੇ ਨਹੀਂ ਪਰਤਣਗੇ। 
ਹਾਲ ਹੀ 'ਚ ਕੇ. ਆਰ. ਕੇ. ਨੇ ਆਮਿਰ ਖਾਨ ਦੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦਾ ਰਿਵਿਊ ਦਿੱਤਾ ਸੀ। ਜਿਥੇ ਫਿਲਮ ਅਲੋਚਕ ਉਸ ਦੀ ਪ੍ਰਸ਼ੰਸਾਂ ਕਰ ਰਹੇ ਹਨ, ਉਥੇ ਹੀ ਕੇ. ਆਰ. ਕੇ. ਨੇ ਇਸ ਨੂੰ ਬੇਕਾਰ ਕਰਾਰ ਦਿੱਤਾ ਹੈ। ਹਾਲਾਂਕਿ ਆਮਿਰ ਖਾਨ ਪੰਗਾ ਲੈਣਾ ਉਸ ਨੂੰ ਕਾਫੀ ਭਾਰੀ ਪਿਆ ਤੇ ਉਸ ਦਾ ਟਵਿਟਰ ਅਕਾਊਂਟ ਸਸਪੈਂਡ ਹੋ ਗਿਆ। ਟਵਿਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੇ. ਆਰ. ਕੇ. ਨੇ ਇਸ ਦੀ ਭੜਾਸ ਫੇਸਬੁੱਕ 'ਤੇ ਕੱਢੀ ਤੇ ਕਿਹਾ ਕਿ, ''ਮੈਂ ਇਸ ਅਕਾਊਂਟ 'ਤੇ ਕਾਫੀ ਮਿਹਨਤ ਕੀਤੀ ਸੀ, ਤਾਂ ਜਾ ਕੇ ਮੈਂ 6 ਮਿਲੀਅਨ ਸਮਰਥਕਾਂ ਦਾ ਸਾਥ ਹਾਸਲ ਕੀਤਾ ਸੀ। ਉਸ ਨੇ ਇਹ ਵੀ ਲਿਖਿਆ ਕਿ ਆਮਿਰ ਦੇ ਕਹਿਣ 'ਤੇ ਹੀ ਅਚਾਨਕ ਇਸ ਦਾ ਅਕਾਊਂਟ ਟਵਿਟਰ ਬਿਨਾ ਚੇਤਾਵਨੀ ਦਿੱਤੇ ਕਿਵੇਂ ਬੰਦ ਕਰ ਸਕਦੇ ਹੋ? ਮੇਰੀ ਵੈੱਬਸਾਈਟ 'ਤੇ ਯੂਟਿਊਬ ਚੈਨਲ ਵੀ ਹੈ। ਉਥੇ ਵੀ ਉਨ੍ਹਾਂ ਦੀ ਫਿਲਮ ਬਾਰੇ ਬੋਲਣਗੇ।''
ਦੱਸਣਯੋਗ ਹੈ ਕਿ ਕੇ. ਆਰ. ਕੇ. ਖਿਲਾਫ ਕਿਸੇ ਸ਼ਿਕਾਇਤ ਦਰਜ ਕੀਤੀ ਹੈ, ਇਸ ਦੀ ਜਾਣਕਾਰੀ ਨਹੀਂ ਹੈ ਪਰ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਜ਼ੋਰਾਂ 'ਤੇ ਹੈ। ਅਕਾਊਂਟ ਸਸਪੈਂਡ ਹੋਣ ਦੇ ਬਾਵਜੂਦ ਵੀ ਕੇ. ਆਰ. ਕੇ. ਦਾ ਮਖੌਲ ਟਵਿਟਰ 'ਤੇ ਖੂਬ ਉੱਡਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News