#MeToo ਦੇ ਡਰ ਕਾਰਨ ਇਸ ਸੈਲੇਬ੍ਰਿਟੀ ਨੇ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

10/30/2018 3:47:56 PM

ਮੁੰਬਈ (ਬਿਊਰੋ)— ਖੁਦ ਨੂੰ ਫਿਲਮ ਸਮੀਖਿਅਕ ਕਹਿਣ ਵਾਲੇ ਕਮਾਲ ਰਾਸ਼ਿਦ ਖਾਨ ਉਰਫ ਕੇ. ਆਰ. ਕੇ. ਨੇ #MeToo ਦੇ ਡਰ ਨਾਲ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕੇ. ਆਰ. ਕੇ. ਨੇ ਇਕ ਟਵੀਟ ਕਰਕੇ ਦਿੱਤੀ ਹੈ। ਉਸ ਨੇ ਟਵੀਟ 'ਚ ਇਹ ਵੀ ਲਿਖਿਆ ਹੈ ਕਿ ਉਸ ਨੂੰ ਪਤਨੀ ਵਲੋਂ ਹੁਕਮ ਮਿਲਿਆ ਸੀ। ਕੇ. ਆਰ. ਕੇ. ਨੇ ਲਿਖਿਆ, 'ਜੀ ਹਾਂ, ਇਹ 100 ਫੀਸਦੀ ਸਹੀ ਹੈ ਕਿ ਮੈਂ ਪਤਨੀ ਦਾ ਗੁਲਾਮ ਹਾਂ। ਇਸ ਲਈ ਉਸ ਦੇ ਹੁਕਮ ਨੂੰ ਮੰਨਿਆ ਤੇ ਹੁਣ ਮੇਰੇ ਇੰਡੀਆ ਜਾਂ ਦੁਬਈ ਦੇ ਕਿਸੇ ਵੀ ਆਫਿਸ 'ਚ ਕੋਈ ਫੀਮੇਲ ਸਟਾਫ ਨਹੀਂ ਹੈ। ਹੁਣ ਤੋਂ ਨਾ ਪਾਰਟੀ ਤੇ ਨਾ ਹੀ ਕਿਸੇ ਲੜਕੀ ਨਾਲ ਗੱਲਬਾਤ। ਧੰਨਵਾਦ।'

PunjabKesari

ਕੇ. ਆਰ. ਕੇ. ਫਿਲਹਾਲ ਦੁਬਈ 'ਚ ਹਨ। ਕੁਝ ਦਿਨ ਪਹਿਲਾਂ ਦੁਬਈ ਸਥਿਤ ਘਰ 'ਚ ਉਨ੍ਹਾਂ ਦੇ ਡਿੱਗਣ ਤੇ ਹਸਪਤਾਲ 'ਚ ਦਾਖਲ ਹੋਣ ਦੀ ਖਬਰ ਆਈ ਸੀ। ਕੇ. ਆਰ. ਕੇ. ਦੀ ਪਤਨੀ ਦਾ ਨਾਂ ਆਇਸ਼ਾ ਹੈ ਤੇ ਦੋਵਾਂ ਦੇ ਦੋ ਬੱਚੇ ਵੀ ਹਨ, ਜਿਨ੍ਹਾਂ ਦੇ ਨਾਂ ਹਨ ਫਰਾਹ ਤੇ ਫੈਸਲ। ਕਿਹਾ ਜਾਂਦਾ ਹੈ ਕਿ ਕੇ. ਆਰ. ਕੇ. ਨੇ ਹੀਰੋ ਬਣਨ ਲਈ ਘਰ ਛੱਡ ਦਿੱਤਾ ਸੀ। 2005 'ਚ ਫਿਲਮ 'ਸਿਤਮ' ਨਾਲ ਉਸ ਨੇ ਬਤੌਰ ਪ੍ਰੋਡਿਊਸਰ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ 'ਦੇਸ਼ਦ੍ਰੋਹੀ' ਤੇ 'ਏਕ ਵਿਲੇਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News