ਕਪਿਲ ਦੇ ਸ਼ੋਅ ''ਚ ਕ੍ਰਿਸ਼ਨਾ ਅਭਿਸ਼ੇਕ ਨੇ ਉਡਾਇਆ ਟਰੰਪ ਦੀ ਹਿੰਦੀ ਦਾ ਮਜ਼ਾਕ, ਵੀਡੀਓ ਵਾਇਰਲ

3/9/2020 10:56:37 AM

ਨਵੀਂ ਦਿੱਲੀ (ਬਿਊਰੋ) : ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਹੋਲੀ ਸੈਲੀਬ੍ਰੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ 'ਚ ਖੂਬ ਮਸਤੀ ਹੋਈ। ਇਸ ਖਾਸ ਮੌਕੇ 'ਤੇ ਅਦਾਕਾਰਾ ਕਾਜੋਲ ਆਪਣੀ ਅਪਕਮਿੰਗ ਸ਼ਾਰਟ ਫਿਲਮ 'ਦੇਵੀ' ਦੇ ਪ੍ਰਮੋਸ਼ਨ ਲਈ ਪਹੁੰਚੀ। ਕਾਜੋਲ ਨਾਲ 'ਦੇਵੀ' ਦੀ ਪੂਰੀ ਟੀਮ ਵੀ ਕਪਿਲ ਦੇ ਸ਼ੋਅ 'ਤੇ ਕਾਮੇਡੀ ਦਾ ਤੜਕਾ ਲਾਉਣ ਪਹੁੰਚੀ। ਇਸ ਦੌਰਾਨ ਪੂਰੀ ਟੀਮ ਨੇ ਮਸਤੀ ਮਜ਼ਾਕ ਨਾਲ ਆਪਣੀ ਫਿਲਮ ਬਾਰੇ ਗੱਲ ਕੀਤੀ। ਇਸ ਮਸਤੀ ਮਜ਼ਾਕ ਦੇ ਵਿਚਕਾਰ ਕਪਿਲ ਦੇ ਸ਼ੋਅ 'ਚ ਸਪਨਾ ਦਾ ਰੋਲ ਪਲੇਅ ਕਰਨ ਵਾਲੇ ਕ੍ਰਿਸ਼ਨਾ ਅਭਿਸ਼ੇਕ ਨੇ ਟਰੰਪ ਦੀ ਹਿੰਦੀ ਦਾ ਮਜ਼ਾਕ ਬਣਾਇਆ।

 
 
 
 
 
 
 
 
 
 
 
 
 
 

Iss holi ke tyohaar hogi hassi ki bauchaar! Dekhiye #Devi ki starcast ko #TheKapilSharmaShow mein iss Sunday raat 9:30 baje. @shrutzhaasan @neenakulkarni @raghuvanshishivani @yashaswinidayama @muktabarve @kajol @kapilsharma @kikusharda @chandanprabhakar @krushna30 @bharti.laughterqueen @sumonachakravarti @banijayasia @archanapuransingh

A post shared by Sony Entertainment Television (@sonytvofficial) on Mar 6, 2020 at 1:22am PST

ਦੱਸ ਦਈਏ ਕਿ ਸੋਨੀ ਟੀ. ਵੀ. ਨੇ ਕੁਝ ਘੰਟੇ ਪਹਿਲਾਂ 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ। ਇਹ ਵੀਡੀਓ ਆਉਣ ਵਾਲੇ ਐਪੀਸੋਡ ਦੀ ਇਕ ਝਲਕ ਹੈ। ਇਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਜੋਲ ਇਕ ਵਾਰ ਫਿਰ ਤੋਂ ਕਪਿਲ ਦੇ ਸ਼ੋਅ 'ਤੇ ਆ ਕੇ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਜੋਲ ਦੇ ਆਉਣ ਤੋਂ ਬਾਅਦ ਸਪਨਾ ਦੇ ਕਿਰਦਾਰ 'ਚ ਕ੍ਰਿਸ਼ਨਾ ਨਜ਼ਰ ਆਉਂਦੇ ਹਨ। ਫਿਰ ਕੀ ਸੀ ਕਪਿਲ ਨੂੰ ਜਵਾਬ ਦਿੰਦਿਆਂ ਕ੍ਰਿਸ਼ਨਾ ਨੇ ਕਿਹਾ, ''ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਇੰਨਾ ਔਖਾ ਨਾਂ ਬੋਲ ਸਕਾਂਗਾ। ਇਸ ਤੋਂ ਬਾਅਦ ਕ੍ਰਿਸ਼ਨਾ ਨੇ ਕਿਹਾ, ਇੱਧਰ ਪ੍ਰੈਸੀਡੈਂਟ ਆ ਕੇ ਸਚਿਨ ਨੂੰ ਸੁਚਿਨ ਬੋਲ ਕੇ ਗਿਆ ਮੈਂ ਕੀ ਟਰੰਪ ਤੋਂ ਜ਼ਿਆਦਾ ਸਮਝਦਾਰ ਹਾਂ ਕੀ।'' ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੋਨੀ ਵਾਲਿਆਂ ਨੇ ਕੈਪਸ਼ਨ 'ਚ ਲਿਖਿਆ, ''ਇਸ ਹੋਲੀ ਦੀ ਤਿਉਹਾਰ, ਹੋਵੇਗੀ ਖੁਸ਼ੀਆਂ ਦੀ ਬਛੌਰ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News