‘ਸਸੁਰਾਲ ਸਿਮਰ ਕਾ’ ਫੇਮ ਆਸ਼ੀਸ਼ ਰਾਏ ICU ’ਚ ਭਰਤੀ, ਇਲਾਜ ਲਈ ਨਹੀਂ ਹਨ ਪੈਸੇ

5/19/2020 8:49:28 AM

ਮੁੰਬਈ(ਬਿਊਰੋ)- ਦੇਸ਼ ਵਿਚ ਲਾਕਡਾਊਨ ਦੇ ਚਲਦੇ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਪੂਰੀ ਤਰ੍ਹਾਂ ਨਾਲ ਬੰਦ ਪਈ ਹੋਈ ਹੈ। ਅਜਿਹੇ ਵਿਚ ਐਕਟਰਸ ਅਤੇ ਕਰੂ ਮੈਂਬਰਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿਚ ਖਬਰ ਆਈ ਕਿ ਟੀ.ਵੀ. ਐਕਟਰ ਮਨਮੀਤ ਗਰੇਵਾਲ ਨੇ ਆਰਥਿਕ ਤੰਗੀ ਦੇ ਚਲਦੇ ਖੁਦਕੁਸ਼ੀ ਕਰ ਲਈ। ਉਥੇ ਹੀ, ਹੁਣ ‘ਸਸੁਰਾਲ ਸਿਮਰ ਕਾ’ ਦਾ ਫੇਮ ਐਕਟਰ ਆਸ਼ੀਸ਼ ਰਾਏ ਕੋਲ ਖੁੱਦ ਦਾ ਇਲਾਜ ਕਰਾਉਣ ਤੱਕ ਲਈ ਪੈਸੇ ਨਹੀਂ ਹੈ।
PunjabKesari
ਆਸ਼ੀਸ਼ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ ਅਤੇ ICU ਵਿਚ ਭਰਤੀ ਹੈ। ਉਨ੍ਹਾਂ ਦੇ ਆਰਥਿਕ ਹਾਲਾਤ ਇਨ੍ਹੇ ਖ਼ਰਾਬ ਹਨ ਕਿ ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਆਪਣੇ ਫੈਨਜ਼ ਅਤੇ ਜਾਣਕਾਰਾਂ ਵਲੋਂ ਮਦਦ ਮੰਗੀ ਹੈ ਅਤੇ ਪੈਸੇ ਦੇਣ ਲਈ ਕਿਹਾ ਹੈ ਆਸ਼ੀਸ਼ ਰਾਏ ਨੇ ਫੇਸਬੁੱਕ ਪੋਸਟ ਵਿਚ ਲਿਖ ਕੇ ਦੱਸਿਆ ਕਿ ਉਹ ਹੁਣੇ ਉਹ ਡਾਈਲਿਸਿਸ ’ਤੇ ਹਨ ਅਤੇ ਬਹੁਤ ਬੀਮਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਇਸ ਸਮੇਂ ਉਹ ਆਈ.ਸੀ.ਯੂ. ਵਿਚ ਭਰਤੀ ਹਨ। ਦੂਜੇ ਪੋਸਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਡਾਈਲਿਸਿਸ ਲਈ ਉਨ੍ਹਾਂ ਨੂੰ ਜਲਦੀ ਪੈਸਿਆਂ ਦੀ ਜ਼ਰੂਰਤ ਹੈ।
PunjabKesari

ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਵੀ ਆਸ਼ੀਸ਼ ਬੀਮਾਰੀ ਦੇ ਚਲਦੇ ਹਸਪਤਾਲ ਵਿਚ ਭਰਤੀ ਹੋਏ ਸਨ। ਉਨ੍ਹਾਂ ਦੇ  ਸਰੀਰ ਵਿਚ ਕਰੀਬ 9 ਲਿਟਰ ਪਾਣੀ ਜਮਾਂ ਹੋ ਗਿਆ ਸੀ। ਡਾਕਟਰਾਂ ਨੇ ਬੜੀ ਮਿਹਨਤ ਤੋਂ ਬਾਅਦ ਉਨ੍ਹਾਂ ਦੇ ਸਰੀਰ ’ਚੋਂ ਪਾਣੀ ਕੱਢਿਆ ਸੀ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News