'ਕਲੀਆਂ ਦੇ ਬਾਦਸ਼ਾਹ' ਕੁਲਦੀਪ ਮਾਣਕ ਦੇ ਜਨਮਦਿਨ 'ਤੇ ਵਿਸ਼ੇਸ਼

11/15/2018 1:49:32 PM

ਜਲੰਧਰ(ਬਿਊਰੋ)— ਪਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਕੁਲਦੀਪ ਮਾਣਕ ਦਾ ਨਾਂ 'ਕਲੀਆਂ ਦੇ ਬਾਦਸ਼ਾਹ'' ਦੇ ਤੌਰ 'ਤੇ ਵੀ ਯਾਦ ਕੀਤਾ ਜਾਂਦਾ ਹੈ। ਕੁਲਦੀਪ ਮਾਣਕ ਨੇ ਆਪਣੀ ਗਾਇਕੀ ਰਾਹੀਂ ਪੰਜਾਬੀਆਂ 'ਚ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ ਹੈ। ਅੱਜ ਕੁਲਦੀਪ ਮਾਣਕ ਦਾ ਜਨਮਦਿਨ ਹੈ।

Image result for kuldeep manak

ਉਨ੍ਹਾਂ ਦਾ ਜਨਮ 15 ਨਵੰਬਰ 1951 ਨੂੰ ਪੰਜਾਬ 'ਚ ਹੋਇਆ ਸੀ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ 'ਫੁੱਲਾਂ ਦੀਆਂ ਕਲੀਆਂ' ਤੇ ਦੂਜਾ 'ਮਾਣਕ ਦੀਆਂ ਕਲੀਆਂ'।

kuldeep manak real name

ਕੁਲਦੀਪ ਮਾਣਕ, ਜਿਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ 'ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ। 

Image result for kuldeep manak
ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ', ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ 'ਸੁੱਚਾ ਸੂਰਮਾ ਤੇ ਜੱਟ ਜਿਉਣਾ' ਮੌੜ ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ। 

Image result for kuldeep manak
ਦੱਸਣਯੋਗ ਹੈ ਕਿ ਪੰਜਾਬ ਦਾ ਮਾਣ, ਮਾਣਕ, ਕੁਲਦੀਪ ਮਾਣਕ 30 ਨਵੰਬਰ 2011 ਦੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ। ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਦਿਲਾਂ ਚ ਵਸਣ ਵਾਲਾ ਕੁਲਦੀਪ ਮਾਣਕ ਉਹ ਨਾਂ ਹੈ, ਜੋ ਸਾਡੇ ਬਜੁਰਗਾਂ ਵਲੋਂ ਵੀ ਮਾਣ ਨਾਲ ਲਿਆ ਜਾਂਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦਾ ਜ਼ਿਕਰ ਹੇਮਸ਼ਾ ਸਤਿਕਾਰ ਨਾਲ ਕਰਦੀਆਂ ਰਹਿਣਗੀਆਂ।

Image result for kuldeep manak



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News