''ਲੌਕ-ਡਾਊਨ'' ਦੌਰਾਨ ਧੀ ਨਾਲ ਵਾਇਰਲ ਹੋਈ ਕੁਲਵਿੰਦਰ ਬਿੱਲਾ ਦੀ ਵੀਡੀਓ, ਜੋ ਦੇ ਰਹੀ ਹੈ ਖਾਸ ਮੈਸੇਜ

4/4/2020 10:52:25 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨਾਲ ਉਨ੍ਹਾਂ ਦੀ ਧੀ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਹਨਾਂ ਵਿਚ ਦੋਨੋਂ ਕਾਫੀ ਸ਼ਾਨਦਾਰ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ਵਿਚ ਕੁਲਵਿੰਦਰ ਬਿੱਲਾ ਤੇ ਉਨ੍ਹਾਂ ਦੀ ਧੀ ਘਰ ਵਿਚ ਜਿਮ ਬਣਾ ਕੇ ਕਸਰਤ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਵੱਲੋ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 

#motivation #Fit #Raho #lv #U #sab #nu #Stay #Home #Stay #Fit

A post shared by Kulwinderbilla (@kulwinderbilla) on Apr 2, 2020 at 6:11am PDT

ਦੱਸ ਦੇਈਏ ਕਿ ਇਸ ਵੀਡੀਓ ਵਿਚ ਕੁਲਵਿੰਦਰ ਬਿੱਲਾ ਕਸਰਤ ਕਰ ਰਹੇ ਹਨ, ਜਿਸ ਵਿਚ ਉਨ੍ਹਾਂ ਦੀ ਧੀ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹੈ। ਇਸ ਵੀਡੀਓ ਵਿਚ ਕੁਲਵਿੰਦਰ ਬਿੱਲਾ 'ਲੌਕ ਡਾਊਨ' ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ ਅਤੇ ਇਸਦਾ ਪੂਰਾ ਪਾਲਣ ਕਰਨ ਨੂੰ ਆਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਘਰ ਵਿਚ ਰਹਿ ਕੇ ਆਪਣਾ ਸਮਾਂ ਬਿਤਾਓ, ਆਪਣੇ ਪਰਿਵਾਰ ਨੂੰ ਸਮਾਂ ਦਿਓ। 

 
 
 
 
 
 
 
 
 
 
 
 
 
 

Dekho aj da match in home ground 🤪😃😃😃 stay at home.

A post shared by Kulwinderbilla (@kulwinderbilla) on Mar 30, 2020 at 5:04am PDT

ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਭਾਰਤ ਵਿਚ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਨੂੰ ਦੇਖਦੇ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ 21 ਦਿਨਾਂ ਲਈ 'ਲੌਕ-ਡਾਊਨ' ਕਰਨ ਦੀ ਅਪੀਲ ਕੀਤੀ ਸੀ। ਹੁਣ ਤਕ ਇਸ ਖ਼ਤਰਨਾਕ ਵਾਇਰਸ ਨਾਲ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਵਾਹ ਲਈ ਹੈ ਅਤੇ ਕਈ ਲੋਕ ਇਸ ਨਾ-ਮੁਰਾਦ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ।

 
 
 
 
 
 
 
 
 
 
 
 
 
 

Waheguru bhala kare sab da🙏🏽

A post shared by Kulwinderbilla (@kulwinderbilla) on Mar 29, 2020 at 3:08am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News