Watch video : ਕੁਲਵਿੰਦਰ ਕਿੰਦਾ ਦਾ ਸਿੰਗਲ ਟਰੈਕ ''ਢੋਲ'' ਹੋਇਆ ਰਿਲੀਜ਼

4/6/2017 8:57:48 AM

ਜਲੰਧਰ— ''ਜੱਟ ਐਂਡ ਗੋਲਡ'', ''ਕੱਲੀ ਬਦਲੀ'' ਤੇ ਹੋਰ ਅਨੇਕਾਂ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਕੁਲਵਿੰਦਰ ਕਿੰਦਾ ਨਵਾਂ ਸਿੰਗਲ ਟਰੈਕ ''ਢੋਲ'' ਲੈ ਕੇ ਆ ਰਿਹਾ ਹੈ। ਜਾਣਕਾਰੀ ਦਿੰਦਿਆਂ ਦੀਪਕ ਬਾਂਸਲ ਨੇ ਦੱਸਿਆ ਕਿ ਇਸ ਨੂੰ ਜੀ. ਬੀਟ ਰਿਕਾਰਡ ਯੂ. ਕੇ. ਕੰਪਨੀ ਨੇ ਰਿਲੀਜ਼ ਕੀਤਾ ਹੈ ਅਤੇ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗਬਜੀ ਸਿੰਘ ਲਖਨਪਾਲ ਯੂ. ਕੇ. ਨੇ ਤਿਆਰ ਕੀਤਾ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਕੇ. ਬੀ. ਢੀਂਡਸਾ ਨੇ ਤੇ ਵੀਡੀਓ ਸਟੇਵਨ ਸਟੇਨਲੀ ਸੋਲੋ ਸਿੰਘ ਮੀਡੀਆ ਨੇ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਇੰਗਲੈਂਡ ਦੇ ਬੀ. ਬੀ. ਸੀ. ਸਪਾਈਸ ਰੇਡੀਓ ਤੋਂ ਇਲਾਵਾ ਬਾਕੀ ਸਾਰੇ ਸੋਸ਼ਲ ਸਾਈਡਾਂ ''ਤੇ ਚਲ ਰਹੀ ਹੈ ਅਤੇ ਇਸ ਨੂੰ ਖੂਬ ਪਿਆਰ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News