ਦੋਸਤ ਦਾ ਖੁਲਾਸਾ, ਇਸ ਕਾਰਨ ਕੁਸ਼ਲ ਪੰਜਾਬੀ ਨੇ ਮੌਤ ਨੂੰ ਲਗਾਇਆ ਗਲੇ

12/28/2019 10:09:50 AM

ਮੁੰਬਈ (ਬਿਊਰੋ) — ਟੀ. ਵੀ. ਅਦਾਕਾਰ ਕੁਸ਼ਲ ਪੰਜਾਬੀ ਨੇ 37 ਸਾਲ ਦੀ ਉਮਰ 'ਚ ਮੌਤ ਨੂੰ ਗਲੇ ਲਗਾ ਲਿਆ। ਜਾਣਕਾਰੀ ਅਨੁਸਾਰ ਕੁਸ਼ਲ ਨੇ ਆਪਣੇ ਫਲੈਟ 'ਚ ਫਾਹਾ ਲੈ ਕੇ ਆਤਮ ਹੱਤਿਆ ਕੀਤੀ। ਕਰਨਵੀਰ ਬੋਹਰਾ, ਕੁਸ਼ਲ ਦੇ ਕਰੀਬੀ ਦੋਸਤ ਅਤੇ ਜਾਣੇ-ਪਛਾਣੇ ਅਭਿਨੇਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਕੁਸ਼ਲ ਦੇ ਕਰੀਬੀ ਦੋਸਤ ਚੇਤਨ ਹੰਸਰਾਜ ਵੱਲੋਂ ਜੋ ਖੁਲਾਸਾ ਕੀਤਾ ਗਿਆ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਅਨੁਸਾਰ ਕੁਸ਼ਲ ਵਿਆਹੁਤਾ ਜੀਵਨ 'ਚ ਕੁਝ ਪ੍ਰੇਸ਼ਾਨੀਆਂ ਕਾਰਨ ਪ੍ਰੇਸ਼ਾਨ ਸੀ।

ਖਬਰਾਂ ਮੁਤਾਬਕ, ਚੇਤਨ ਨੇ ਕਿਹਾ, ''ਹਾਂ, ਉਸ ਨੇ ਖੁਦਕੁਸ਼ੀ ਕੀਤੀ ਹੈ। ਉਹ ਆਪਣੀ ਪਤਨੀ ਦੇ ਵੱਖ ਹੋਣ ਨਾਲ ਸੰਘਰਸ਼ ਕਰ ਰਿਹਾ ਸੀ, ਉਹ ਕੁਝ ਸਮੇਂ ਤੋਂ ਬੀਮਾਰ ਵੀ ਸੀ। ਮੈਂ ਕੁਝ ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਇਸ ਕਾਰਨ ਬਹੁਤ ਪ੍ਰੇਸ਼ਾਨ ਹੈ। ਮੈਂ ਉਸ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਉਦਾਸ ਨਹੀਂ ਹੋਣਾ ਚਾਹੀਦਾ ਅਤੇ ਅੱਗੇ ਵਧਣਾ ਚਾਹੀਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਅਜਿਹਾ ਕਦਮ ਉਠਾਏਗਾ।''

ਕੁਸ਼ਲ ਦੇ ਦੋਸਤ ਕਰਨਵੀਰ ਬੋਹਰਾ ਨੇ ਇੰਸਟਾਗ੍ਰਾਮ 'ਤੇ ਲਿਖਿਆ - ''ਤੁਹਾਡੇ ਇਸ ਤਰੀਕੇ ਨਾਲ ਜਾਣ ਨਾਲ ਮੈਂ ਬਹੁਤ ਹੈਰਾਨ ਹਾਂ। ਮੈਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਤੁਸੀਂ ਹੁਣ ਇਸ ਦੁਨੀਆਂ 'ਚ ਨਹੀਂ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਇੱਥੇ ਨਾਲੋਂ ਵਧੀਆ ਸੰਸਾਰ 'ਚ ਹੋਵੋਗੇ। ਤੁਹਾਡਾ ਆਪਣੀ ਜ਼ਿੰਦਗੀ ਜੀਉਣ ਦਾ ਤਰੀਕਾ ਸੱਚਮੁੱਚ ਪ੍ਰੇਰਣਾਦਾਇਕ ਹੈ। ਤੁਹਾਡਾ ਡਾਂਸ, ਤੰਦਰੁਸਤੀ, ਆਫ-ਰੋਡ ਸਾਈਕਲ ਚਲਾਉਣਾ, ਇਕ ਪਿਤਾ ਬਣਨਾ ਅਤੇ ਸਭ ਦਾ ਉਹ ਮੁਸਕਰਾਉਂਦਾ ਚਿਹਰਾ, ਉਹ ਖੁਸ਼ਹਾਲ-ਖੁਸ਼ਕਿਸਮਤ ਸੁਭਾਅ ਅਤੇ ਨਿੱਘੇ ਦਿਲ ਤੁਹਾਡੇ ਸਭ 'ਚ ਸੀ।''

ਦੱਸ ਦਈਏ ਕਿ ਕੁਸ਼ਲ ਪੰਜਾਬੀ ਨੇ ਟੀ. ਵੀ. ਸੀਰੀਅਲ 'ਇਸ਼ਕ ਮੇਂ ਮਰਜਾਵਾਂ' 'ਚ ਡੈਨੀ ਦੇ ਕਿਰਦਾਰ ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਕੁਸ਼ਲ 'ਫੀਅਰ ਫੈਕਟਰ', 'ਅਸਮਾਨ ਸੇ ਆਗੇ', 'ਏਕ ਸੇ ਵਡਕੇ ਏਕ', 'ਜੋਰ ਕਾ ਝਟਕਾ', '394', 'ਹਮ ਤੁਮ', 'ਝਲਕ ਦਿਖਲਾ ਜਾ' ਵਰਗੇ ਛੋਟੇ ਪਰਦੇ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅਜ਼ 'ਚ ਦਿਸੇ ਸਨ। ਫਿਲਮਾਂ ਦੀ ਗੱਲ ਕਰੀਏ ਤਾਂ ਕੁਸ਼ਲ ਪੰਜਾਬੀ 'ਏ ਜੈਂਟਲਮੈਨ', ਫਰਹਾਨ ਅਖਤਰ ਦੀ 'ਲਕਸ਼ਯ', ਕਰਨ ਜੌਹਰ ਦੀ 'ਕਾਲ', 'ਦਨ ਦਨਾਦਨ ਗੋਲ' ਅਤੇ ਸਿਧਾਰਥ ਮਲਹੋਤਰਾ ਨਾਲ 'ਸ਼ਸ਼ਸ਼' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News