ਕੁਝ ਅਜਿਹੀ ਸੀ ਕੁਸ਼ਲ ਪੰਜਾਬੀ ਦੀ ਜ਼ਿੰਦਗੀ ਦੀ ਕਹਾਣੀ, ਜਾਣੋ ਵਿਆਹ ਤੋਂ ਕਰੀਅਰ ਨਾਲ ਜੁੜੇ ਕਿੱਸੇ

12/27/2019 11:33:24 AM

ਜਲੰਧਰ (ਬਿਊਰੋ) - ਫਿਲਮਾਂ ਤੇ ਟੀ. ਵੀ. ਤੇ ਫਿਲਮ ਇੰਡਸਟਰੀ ਦੇ ਅਭਿਨੇਤਾ ਕੁਸ਼ਲ ਪੰਜਾਬੀ ਦਾ ਦਿਹਾਂਤ ਹੋ ਗਿਆ ਹੈ। 37 ਸਾਲ ਦੇ ਕੁਸ਼ਲ ਦੀ ਮੌਤ ਨਾਲ ਹਰ ਕੋਈ ਸਦਮੇ 'ਚ ਹੈ। ਕੁਸ਼ਲ ਪੰਜਾਬੀ ਦਾ ਅਚਾਨਕ ਦੁਨੀਆ ਛੱਡ ਕੇ ਜਾਣਾ ਕਾਫੀ ਹੈਰਾਨੀਜਨਕ ਹੈ। ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਸ਼ਲ ਨੇ ਆਤਮ ਹੱਤਿਆ ਕੀਤੀ ਹੈ। ਹਾਲਾਂਕਿ ਉਸ ਨੇ ਅਜਿਹਾ ਕਦਮ ਕਿਉਂ ਉਠਾਆਿ ਇਸ ਗੱਲ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ।

ਕੁਸ਼ਲ ਪੰਜਾਬੀ ਇਕ ਚੰਗੇ ਇਨਸਾਨ ਹੋਣ ਦੇ ਨਾਲ-ਨਾਲ ਸ਼ਾਨਦਾਰ ਐਕਟਰ, ਪਿਤਾ-ਪਤੀ ਤੇ ਖੁਸ਼ਮਿਜ਼ਾਜ ਸ਼ਖਸੀਅਤ ਵੀ ਸੀ। ਕੁਸ਼ਲ ਪੰਜਾਬੀ ਨੇ ਰਿਐਲਿਟੀ ਗੇਮ ਸ਼ੋਅ 'ਜ਼ੋਰ ਕਾ ਝਟਕਾ : ਟੋਟਲ ਵਾਈਪਆਊਟ' ਜਿੱਤਿਆ ਸੀ। ਇਹ ਗੇਮ ਸ਼ੋਅ ਜਿੱਤ ਕੇ ਕੁਸ਼ਲ ਨੇ 5 ਮਿਲੀਅਨ ਦੀ ਰਾਸ਼ੀ ਵੀ ਜਿੱਤੀ ਸੀ। ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓ 'ਚ ਵੀ ਕੰਮ ਕੀਤਾ ਸੀ।

ਕੁਸ਼ਲ ਪੰਜਾਬੀ ਸਿੰਧੀ ਪਰਿਵਾਰ ਤੋਂ ਸੀ। ਬਚਪਨ 'ਚ ਕੁਸ਼ਲ ਨੂੰ ਸਾਈਕਲਿੰਗ, ਸਕੇਟਿੰਗ, ਸਵੀਮਿੰਗ ਤੇ ਡਾਂਸਿੰਗ ਦਾ ਸ਼ੌਂਕ ਸੀ। ਕੁਸ਼ਲ ਪੰਜਾਬੀ ਨੇ ਯੂਰੋਪੀਅਨ ਪ੍ਰੇਮਿਕਾ Audrey Dolhen ਨਾਲ ਨਵੰਬਰ 2015 'ਚ ਵਿਆਹ ਕਰਵਾਇਆ ਸੀ। ਉਸ ਦਾ ਵਿਆਹ ਗੋਆ 'ਚ ਕਰੀਬੀ ਲੋਕਾਂ ਦੀ ਮੌਜ਼ੂਦਗੀ 'ਚ ਹੋਈ ਸੀ। ਦੋਵਾਂ ਦਾ ਇਕ ਬੇਟਾ ਵੀ ਹੈ। ਕੁਸ਼ਲ ਆਪਣੇ ਬੇਟੇ ਨਾਲ ਬੇਹੱਦ ਪਿਆਰ ਕਰਦੇ ਸਨ।

ਕੁਸ਼ਲ ਦੀ ਇੰਸਟਾਗ੍ਰਾਮ ਪ੍ਰੋਫਾਇਲ ਦੇਖ ਕੇ ਇਸ ਦਾ ਅੰਦਾਜ਼ਾ ਲੱਗਦਾ ਹੈ। ਤਸਵੀਰਾਂ 'ਚ ਕੁਸ਼ਲ ਦੀ ਬੇਟੇ ਨਾਲ ਸ਼ਾਨਦਾਰ ਬੌਂਡਿੰਗ ਦੇਖਣ ਨੂੰ ਮਿਲਦੀ ਹੈ। ਕੁਸ਼ਲ ਪੰਜਾਬੀ ਫਿੱਟਨੈੱਟ ਫਰੀਕ ਸਨ। ਉਹ ਇੰਸਟਾਗ੍ਰਾਮ 'ਤੇ ਕਸਰਤ ਤੇ ਜਿਮ ਦੀਆਂ ਤਸਵੀਰਾਂ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਸਨ। ਕੁਸ਼ਲ ਦੀ ਮਸਕੁਲਰ ਟੋਂਡ ਬਾਡੀ ਦੇ ਫੈਨਜ਼ ਦੀਵਾਨੇ ਸਨ।

ਦੱਸ ਦਈਏ ਕਿ ਸਾਲ 1995 'ਚ ਡੀਡੀ ਮੈਟਰੋ ਚੈਨਲ 'ਤੇ ਸੀਰੀਅਲ 'ਏ ਮਾਊਥਫੁਲ ਆਫ ਸਕਾਈ' ਨਾਲ ਉਸ ਨੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਮੈਰਿਜ', 'ਸੀ. ਆਈ. ਡੀ', 'ਦੇਖੋ ਮਗਰ ਪਿਆਰ ਸੇ', 'ਕਭੀ ਹਾਂ ਕਭੀ ਨਾ', 'ਯੇ ਦਿਲ ਚਾਹੇ ਮੋਰ', 'ਆਸਮਾਨ ਸੇ ਆਗੇ', 'ਝਲਕ ਦਿਖਲਾ ਜਾ 7', 'ਅਦਾਲਤ', 'ਸਜਨ ਰੇ ਝੂਠ ਮਤ ਬੋਲੋ' ਅਤੇ 'ਇਸ਼ਕ ਮੇਂ ਮਰਜਾਵਾਂ' ਵਰਗੇ ਸ਼ੋਅ 'ਚ ਕੰਮ ਕਰ ਚੁੱਕੇ ਸਨ।

ਦੱਸਣਯੋਗ ਕੁਸ਼ਲ ਪੰਜਾਬੀ ਬਾਲੀਵੁੱਡ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ 'ਅੰਦਾਜ਼', ਫਰਹਾਨ ਅਖਤਰ ਦੇ ਨਿਕਦੇਸ਼ਨ 'ਚ ਬਣੀ 'ਲਕਸ਼', ਅਜੈ ਦੇਵਗਨ ਦੇ ਨਾਲ 'ਕਾਲ', ਸਲਮਾਨ ਖਾਨ 'ਸਲਾਮ-ਏ-ਇਸ਼ਕ' ਤੇ 'ਦਨ ਦਨਾ ਦਨ ਗੋਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News