ਬਲਾਕਬਸਟਰ ਫਿਲਮ ਬਣੀ ''ਲਾਵਾਂ ਫੇਰੇ'', ਵਰਲਡਵਾਈਡ ਕੀਤੀ ਇੰਨੇ ਕਰੋੜ ਦੀ ਕਮਾਈ

2/19/2018 9:17:27 PM

ਜਲੰਧਰ (ਬਿਊਰੋ)— ਅੱਜ ਸਵੇਰੇ ਹੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦੀ ਟੀਮ ਵਲੋਂ ਐਤਵਾਰ ਨੂੰ ਫਿਲਮ ਦੀ ਭਾਰਤ 'ਚ ਕੀਤੀ ਕਮਾਈ ਦੇ ਅੰਕੜੇ ਜਾਰੀ ਕੀਤੇ ਗਏ ਸਨ। ਫਿਲਮ ਨੇ ਜਿਥੇ ਸਿਰਫ ਐਤਵਾਰ ਨੂੰ ਭਾਰਤ 'ਚ 1 ਕਰੋੜ 17 ਲੱਖ ਰੁਪਏ ਦੀ ਕਮਾਈ ਕੀਤੀ, ਉਥੇ ਤਿੰਨ ਦਿਨਾਂ 'ਚ ਭਾਰਤ ਸਮੇਤ ਦੁਨੀਆ ਭਰ 'ਚ ਕੁਲ 5.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਸ ਦੇ ਨਾਲ ਹੀ 'ਲਾਵਾਂ ਫੇਰੇ' ਸਾਲ 2018 ਦੀ ਪਹਿਲੀ ਬਲਾਕਬਸਟਰ ਪੰਜਾਬੀ ਫਿਲਮ ਬਣ ਗਈ ਹੈ। ਫਿਲਮ ਦੇ ਤਿੰਨ ਦਿਨਾਂ ਭਾਵ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕਮਾਈ ਦੇ ਅੰਕੜੇ ਵੱਖ-ਵੱਖ ਦੇਸ਼ਾਂ 'ਚ ਹੇਠ ਲਿਖੇ ਅਨੁਸਾਰ ਹਨ—

ਆਸਟ੍ਰੇਲੀਆ ਤੇ ਨਿਊਜ਼ੀਲੈਂਡ : 84 ਲੱਖ ਰੁਪਏ
ਉੱਤਰੀ ਅਮਰੀਕਾ : 90 ਲੱਖ ਰੁਪਏ
ਯੂ. ਕੇ. : 33 ਲੱਖ ਰੁਪਏ
ਹੋਰ ਦੇਸ਼ : 3 ਲੱਖ ਰੁਪਏ
ਭਾਰਤ : 3 ਕਰੋੜ 5 ਲੱਖ ਰੁਪਏ
PunjabKesari
ਦੱਸਣਯੋਗ ਹੈ ਕਿ ਫਿਲਮ ਦੇ ਵਰਲਡਵਾਈਡ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਓਮਜੀ ਗਰੁੱਪ ਤੇ ਗਰੈਂਡ ਸ਼ੋਅਬਿਜ਼ ਨੂੰ ਸੌਂਪੀ ਗਈ ਹੈ। ਸਮੀਪ ਕੰਗ ਵਲੋਂ ਡਾਇਰੈਕਟ ਕੀਤੀ 'ਲਾਵਾਂ ਫੇਰੇ' ਇਕ ਭਰਪੂਰ ਕਾਮੇਡੀ ਫਿਲਮ ਹੈ, ਜਿਸ 'ਚ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਹਾਰਬੀ ਸੰਘਾ ਮੁੱਖ ਭੂਮਿਕਾ ਨਿਭਾਅ ਰਹੇ ਹਨ।
PunjabKesari
ਕਰਮਜੀਤ ਅਨਮੋਲ ਇਸ ਫਿਲਮ ਦੇ ਪ੍ਰੋਡਿਊਸਰ ਵੀ ਹਨ। 16 ਫਰਵਰੀ ਨੂੰ ਰਿਲੀਜ਼ ਹੋਈ 'ਲਾਵਾਂ ਫੇਰੇ' ਫਿਲਮ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਹਫਤੇ ਦੇ ਅੰਦਰ ਇਹ ਫਿਲਮ 8 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News