ਇਹ 5 ਕਾਰਨ ਫਿਲਮ ''ਲਾਈਏ ਜੇ ਯਾਰੀਆਂ'' ਨੂੰ ਬਣਾਉਂਦੇ ਨੇ ਖਾਸ

6/4/2019 7:50:26 PM

ਜਲੰਧਰ (ਬਿਊਰੋ) - ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' 5 ਜੂਨ ਯਾਨੀ ਕਿ ਕੱਲ ਭਾਰਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਜਿਥੇ ਕੱਲ ਭਾਰਤ 'ਚ ਰਿਲੀਜ਼ ਹੋਵੇਗੀ, ਉਥੇ ਵਿਦੇਸ਼ਾਂ 'ਚ ਫਿਲਮ ਸ਼ੁੱਕਰਵਾਰ ਯਾਨੀ ਕਿ 7 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਸਾਡੀਆਂ ਕੀ ਉਮੀਦਾਂ ਹਨ ਤੇ ਕਿਹੜੇ ਕਾਰਨ ਹਨ, ਜੋ ਇਸ ਫਿਲਮ ਨੂੰ ਖਾਸ ਬਣਾਉਂਦੇ ਹਨ, ਅੱਜ ਉਹੀ ਤੁਹਾਨੂੰ ਦੱਸਣ ਜਾ ਰਹੇ ਹਾਂ—

ਪਹਿਲਾ ਕਾਰਨ 'ਸਟਾਰ ਕਾਸਟ'

PunjabKesari
ਫਿਲਮ ਦੇਖਣ ਦਾ ਮੁੱਖ ਕਾਰਨ ਹੈ ਇਸ ਦੀ ਸਟਾਰ ਕਾਸਟ। ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ, ਕਮਲਜੀਤ ਨੀਰੂ, ਪ੍ਰਕਾਸ਼ ਗਾਧੂ ਤੇ ਸਾਡੇ ਸਭ ਦੇ ਫੇਵਰੇਟ ਅਮਰਿੰਦਰ ਗਿੱਲ। ਅਮਰਿੰਦਰ ਗਿੱਲ 'ਅਸ਼ਕੇ' ਤੋਂ ਬਾਅਦ ਹੁਣ 'ਲਾਈਏ ਜੇ ਯਾਰੀਆਂ' ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਅਮਰਿੰਦਰ ਦੇ ਫੈਨਜ਼ ਇਹ ਫਿਲਮ ਇਕ ਟ੍ਰੀਟ ਵਾਂਗ ਹੋਵੇਗੀ ਕਿਉਂਕਿ ਅਮਰਿੰਦਰ ਇਸ ਫਿਲਮ 'ਚ ਡਿਫਰੈਂਟ ਲੁੱਕ 'ਚ ਨਜ਼ਰ ਆ ਰਹੇ ਹਨ।

ਦੂਜਾ ਕਾਰਨ 'ਮਿਊਜ਼ਿਕ'
ਫਿਲਮ ਦਾ ਦੂਜਾ ਵੱਡਾ ਕਾਰਨ ਹੈ ਇਸ ਦਾ ਮਿਊਜ਼ਿਕ। ਫਿਲਮ ਦੇ ਹੁਣ ਤਕ 4 ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ 'ਚੋਂ ਦੋ ਅਮਰਿੰਦਰ ਗਿੱਲ ਨੇ ਗਾਏ ਹਨ, ਇਕ ਗੀਤ ਰਾਜ ਰਣਜੋਧ ਨੇ ਗਾਇਆ ਹੈ ਤੇ ਇਕ ਗੈਰੀ ਸੰਧੂ ਵਲੋਂ ਗਾਇਆ ਗਿਆ ਹੈ। ਇਨ੍ਹਾਂ ਗੀਤਾਂ ਨੂੰ ਵੀ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਤੀਜਾ ਕਾਰਨ ਡਾਇਰੈਕਟਰ 'ਸੁੱਖ ਸੰਘੇੜਾ'
ਸੁੱਖ ਸੰਘੇੜਾ ਵਲੋਂ ਡਾਇਰੈਕਟ ਕੀਤੀ ਗਈ 'ਲਾਈਏ ਜੇ ਯਾਰੀਆਂ' ਉਨ੍ਹਾਂ ਦੀ ਪਹਿਲੀ ਫਿਲਮ ਹੈ। ਫਿਲਮ ਦੇ ਟਰੇਲਰ ਤੇ ਗੀਤਾਂ ਤੋਂ ਇਹ ਤਾਂ ਅੰਦਾਜ਼ਾ ਲੱਗ ਗਿਆ ਹੈ ਕਿ ਜਿਵੇਂ ਸੁੱਖ ਸੰਘੇੜਾ ਆਪਣੀਆਂ ਮਿਊਜ਼ਿਕ ਵੀਡੀਓਜ਼ 'ਚ ਅਰਬਨ ਟੱਚ ਦਾ ਤੜਕਾ ਲਗਾਉਂਦੇ ਹਨ, ਉਸੇ ਤਰ੍ਹਾਂ 'ਲਾਈਏ ਜੇ ਯਾਰੀਆਂ' 'ਚ ਵੀ ਉਨ੍ਹਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
PunjabKesari
ਚੌਥਾ ਕਾਰਨ 'ਫਰੈੱਸ਼ ਕੰਸੈਪਟ'
ਟਰੇਲਰ ਤੋਂ ਸਾਫ ਹੈ ਕਿ ਫਿਲਮ ਇਕ ਫਰੈੱਸ਼ ਕੰਸੈਪਟ 'ਤੇ ਬਣੀ ਹੈ। ਰੋਮਾਂਟਿਕ ਡਰਾਮਾ ਤਾਂ ਫਿਲਮ 'ਚ ਦੇਖਣ ਨੂੰ ਮਿਲੇਗਾ ਹੀ ਪਰ ਇਕ ਖਾਸ ਗੱਲ ਇਹ ਵੀ ਹੈ ਕਿ ਫਿਲਮ 'ਚ ਬਹੁਤ ਸਾਰੇ ਨਵੇਂ ਚਿਹਰੇ ਵੀ ਸਾਨੂੰ ਨਜ਼ਰ ਆਉਣ ਵਾਲੇ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਸ਼ਿਪਰਾ ਗੋਇਲ, ਪ੍ਰਭ ਗਿੱਲ, ਸੱਜਣ ਅਦੀਬ ਤੇ ਡਾਇਰੈਕਟਰ ਸੁੱਖ ਸੰਘੇੜਾ ਖੁਦ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ।

ਪੰਜਵਾਂ ਕਾਰਨ 'ਪ੍ਰੋਡਕਸ਼ਨ ਹਾਊਸ'
ਰਿਧਮ ਬੁਆਏਜ਼ ਵਲੋਂ ਹਮੇਸ਼ਾ ਸਾਫ-ਸੁਥਰੇ ਤੇ ਪਰਿਵਾਰਕ ਵਿਸ਼ੇ ਦਰਸ਼ਕਾਂ ਲਈ ਲਿਆਂਦੇ ਜਾਂਦੇ ਹਨ ਤੇ ਇਸ ਵਾਰ ਵੀ ਫੈਮਿਲੀ ਓਰੀਐਂਟਿਡ ਅਰਬਨ ਫਿਲਮ ਰਿਧਮ ਬੁਆਏਜ਼ ਵਲੋਂ ਬਣਾਈ ਗਈ ਹੈ। ਇਹ ਫਿਲਮ ਤੁਹਾਨੂੰ ਕਿਵੇਂ ਦੀ ਲੱਗੀ ਇਹ ਤਾਂ ਤੁਸੀਂ ਸਾਨੂੰ ਕੱਲ ਇਸ ਦੇ ਰਿਲੀਜ਼ ਹੋਣ 'ਤੇ ਦੱਸਿਓ ਤੇ ਅਸੀਂ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕੀ ਹੈ ਫਿਲਮ 'ਲਾਈਏ ਜੇ ਯਾਰੀਆਂ' ਦਾ ਪਬਲਿਕ ਰੀਵਿਊ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News