''ਲਾਈਏ ਜੇ ਯਾਰੀਆਂ'' ''ਚ ਰੂਪੀ ਗਿੱਲ ਆਪਣੀ ਐਕਟਿੰਗ ਰਾਹੀਂ ਸਭ ਨੂੰ ਕਰੇਗੀ ਸਰਪ੍ਰਾਈਜ਼

5/28/2019 10:56:19 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਟੁੰਬਣ ਤੋਂ ਬਾਅਦ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਸਿੱਕਾ ਜਮਾਉਣ ਵਾਲਾ ਅਮਰਿੰਦਰ ਗਿੱਲ ਇਨ੍ਹੀਂ ਦਿਨੀਂ ਆਪਣੀ ਆਉਣ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ।

PunjabKesari

ਬੀਤੇ ਦਿਨੀਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਕਲਾਕਾਰਾਂ ਦੀ ਬੇਮਿਸਾਲ ਕਲਾਕਾਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ 'ਲਾਈਏ ਜੇ ਯਾਰੀਆਂ' ਫਿਲਮ 'ਚ ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਗਿੱਲ ਸਮੇਤ ਕਈ ਹੋਰ ਵੱਡੇ ਕਲਾਕਾਰ ਵੀ ਨਜ਼ਰ ਆਉਣਗੇ।

PunjabKesari
ਸੋਸ਼ਲ ਮੀਡੀਆ 'ਤੇ ਅਦਾਕਾਰਾ ਰੂਪੀ ਗਿੱਲ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਉਹ ਆਪਣੇ ਪ੍ਰਸ਼ੰਸਕਾਂ ਨੂੰ ਫਿਲਮ ਦੇਖਣ ਅਪੀਲ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਵੀਡੀਓ 'ਚ ਰੂਪੀ ਗਿੱਲ ਅਮਰਿੰਦਰ ਗਿੱਲ ਦਾ ਇਕ ਪੋਸਟਰ ਵੀ ਦਿਖਾਉਂਦੀ ਹੈ, ਜਿਸ 'ਚ ਉਹ ਅਮਰਿੰਦਰ ਦੇ ਚਸ਼ਮੇ 'ਚ ਆਪਣੇ ਆਪ ਨੂੰ ਵੀ ਦਿਖਾ ਰਹੀ ਹੈ।

PunjabKesari

ਇਸ ਤੋਂ ਇਲਾਵਾ ਇਸ ਵੀਡੀਓ 'ਚ ਇਕ ਸਖਸ਼ ਬੋਲ ਰਿਹਾ ਹੈ ਕਿ 'ਲਾਈਏ ਜੇ ਯਾਰੀਆਂ' 'ਚ ਰੂਪੀ ਗਿੱਲ ਆਪਣੀ ਐਕਟਿੰਗ ਰਾਹੀਂ ਸਭ ਨੂੰ ਕਰੇਗੀ ਸਰਪ੍ਰਾਈਜ਼।

PunjabKesari
ਦੱਸਣਯੋਗ ਹੈ ਕਿ 'ਲਾਈਏ ਜੇ ਯਾਰੀਆਂ' ਫਿਲਮ ਭਾਰਤ 'ਚ 5 ਅਤੇ ਵਿਦੇਸ਼ਾਂ 'ਚ 7 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਦੀ ਕਹਾਣੀ ਧੀਰਜ ਰਤਨ ਵਲੋਂ ਲਿਖੀ ਗਈ ਹੈ, ਜਿਸ ਦੇ ਸਕ੍ਰੀਨਪਲੇਅ ਧੀਰਜ ਰਤਨ ਤੇ ਮਨੀਲਾ ਰਤਨ ਨੇ ਲਿਖੇ ਹਨ। ਫਿਲਮ ਦੇ ਡਾਇਲਾਗਸ ਧੀਰਜ ਰਤਨ ਤੇ ਅੰਬਰਦੀਪ ਸਿੰਘ ਨੇ ਲਿਖੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News