''ਲਾਈਏ ਜੇ ਯਾਰੀਆਂ'' ਦਾ ਗੀਤ ''ਦਿਲ ਮੈਂ ਨਹੀਂ ਲਾਉਣਾ'' ਰਿਲੀਜ਼ (ਵੀਡੀਓ)

6/4/2019 9:14:31 PM

ਜਲੰਧਰ (ਬਿਊਰੋ)— 5 ਜੂਨ ਯਾਨੀ ਕਿ ਕੱਲ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਈਏ ਜੇ ਯਾਰੀਆਂ' ਦਾ ਪੰਜਵਾਂ ਗੀਤ 'ਦਿਲ ਮੈਂ ਨਹੀਂ ਲਾਉਣਾ' ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਮਸ਼ਹੂਰ ਗਾਇਕ ਮਨਿੰਦਰ ਬੁੱਟਰ ਨੇ ਦਿੱਤੀ ਹੈ। ਇਸ ਰੋਮਾਂਟਿਕ ਸੈਡ ਗੀਤ ਨੂੰ ਬਲਿੰਗ ਸਿੰਘ ਤੇ ਮਨਿੰਦਰ ਬੁੱਟਰ ਨੇ ਲਿਖਿਆ ਹੈ, ਜਦਕਿ ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ। ਮਨਿੰਦਰ ਬੁੱਟਰ ਨੇ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਲਈ ਪਲੇਅਬੈਕ ਗੀਤ ਗਾਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।

ਫਿਲਮ ਦੀ ਗੱਲ ਕਰੀਏ 'ਲਾਈਏ ਜੇ ਯਾਰੀਆਂ' ਰੋਮਾਂਟਿਕ ਡਰਾਮਾ ਫਿਲਮ ਹੈ। ਇਸ ਫਿਲਮ 'ਚ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਤੇ ਅਮਰਿੰਦਰ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਗਾਇਕ ਸੱਜਣ ਅਦੀਬ ਤੇ ਲੇਖਕ ਅੰਬਰਦੀਪ ਸਿੰਘ, ਪ੍ਰਕਾਸ਼ ਗਾਧੂ, ਕਮਲਜੀਤ ਨੀਰੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖੇ ਹਨ ਤੇ ਡਾਇਲਾਗਸ ਮਨੀਲਾ ਰਤਨ ਦੇ ਲਿਖੇ ਹਨ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਫਿਲਮ ਦੇ ਹਿੱਟ ਹੋਣ ਦੀ ਉਮੀਦ ਲਗਾਈ ਜਾ ਸਕਦੀ ਹੈ। ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News