ਗੁੱਝੀਆਂ ਰਮਜ਼ਾਂ ਨਾਲ ਲਖਵਿੰਦਰ ਵਡਾਲੀ ਨੇ ਬਣਾਈ ਖਾਸ ਪਛਾਣ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

4/20/2019 12:32:42 PM

ਜਲੰਧਰ (ਬਿਊਰੋ) — ਸੂਫੀ ਗਾਇਕੀ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਅੱਜ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਲਖਵਿੰਦਰ ਵਡਾਲੀ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਅਤੇ ਪੀ. ਐੱਚ. ਡੀ. ਕਲਾਸੀਕਲ ਮਿਊਜ਼ਿਕ 'ਚ ਕੀਤੀ ਹੈ।

PunjabKesari

ਸੰਗੀਤਕਾਰਾਂ ਦੇ ਇਕ ਘਰਾਣੇ ਨਾਲ ਹੈ ਸਬੰਧਤ

ਲਖਵਿੰਦਰ ਵਡਾਲੀ ਇਕ ਪੰਜਾਬੀ ਸੰਗੀਤਕਾਰ ਹੈ, ਜੋ ਸੰਗੀਤਕਾਰਾਂ ਦੇ ਇਕ ਘਰਾਣੇ ਨਾਲ ਸਬੰਧਤ ਰੱਖਦਾ ਹੈ। ਉਨ੍ਹਾਂ ਦਾ ਦਾਦਾ ਠਾਕੁਰ ਦਾਸ ਵਡਾਲੀ ਇਕ ਮਸ਼ਹੂਰ ਗਾਇਕ ਸੀ ਅਤੇ ਉਹ ਵਡਾਲੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ 'ਚ ਸੂਫੀ ਗਾਇਕੀ ਰਾਹੀਂ ਨਾਮਣਾ ਖੱਟਣ ਵਾਲੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦਾ ਪੁੱਤਰ ਤੇ ਉਸਤਾਦ ਪਿਆਰੇ ਲਾਲ ਵਡਾਲੀ ਦਾ ਭਤੀਜਾ ਹੈ।

PunjabKesari

ਪਿਤਾ ਕੋਲੋ ਸਿੱਖਣੇ ਸ਼ੁਰੂ ਕੀਤੇ ਸਨ ਕਲਾਸੀਕਲ ਗਾਇਕੀ ਦੇ ਗੁਰ

ਲਖਵਿੰਦਰ ਨੇ ਆਪਣੇ ਪਿਤਾ ਕੋਲੋਂ ਬਚਪਨ ਤੋਂ ਹੀ ਕਲਾਸੀਕਲ ਗਾਇਕੀ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ। ਦੱਸ ਦਈਏ ਕਿ ਲਖਵਿੰਦਰ ਵਡਾਲੀ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ ਸਾਲ 2005 'ਚ ਆਪਣੀ ਪਹਿਲੀ ਐਲਬਮ 'ਬੁੱਲਾ' ਰਾਹੀਂ ਕੀਤੀ ਸੀ।

PunjabKesari

'ਨੈਨਾ ਦੇ ਬੂਹੇ' ਹੋਈ ਸੀ ਖੂਬ ਮਕਬੂਲ

ਲੋਕਾਂ ਦੀ ਝੋਲੀ 'ਚ ਕਈ ਹਿੱਟ ਗੀਤ ਪਾਉਣ ਵਾਲੇ ਲਖਵਿੰਦਰ ਵਡਾਲੀ ਦੀ ਐਲਬਮ 'ਨੈਨਾ ਦੇ ਬੂਹੇ' ਕਾਫੀ ਪ੍ਰਸਿੱਧ ਹੋਈ ਸੀ, ਜਿਸ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਚੜ੍ਹੇ ਹਨ। ਸੂਫੀਆਨਾ ਸ਼ਾਇਰੀ ਅਤੇ ਸੰਗੀਤ 'ਚ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਨੇ ਅਕਸਰ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦੀ ਗੱਲ ਬੜੀ ਸਫਲਤਾ ਸਹਿਤ ਕੀਤੀ ਹੈ।

PunjabKesari

ਇਸ ਦੀ ਇਕ ਲਾਜਵਾਬ ਮਿਸਾਲ ਹੈ ਲਖਵਿੰਦਰ ਵਡਾਲੀ ਦੀ ਪੇਸ਼ਕਾਰੀ 'ਕਮਲੀ ਯਾਰ ਦੀ', ਜਿਸ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

PunjabKesari

ਆਵਾਜ਼ ਪਾਉਂਦੀ ਹੈ ਦਿਲਾਂ ਨੂੰ ਧੂਹ

ਲਖਵਿੰਦਰ ਵਡਾਲੀ ਦੀ ਆਵਾਜ਼ ਜਿੱਥੇ ਗੀਤ ਦੇ ਬੋਲਾਂ ਨੂੰ ਅਰਥ ਪ੍ਰਦਾਨ ਕਰਦੀ ਹੈ, ਉੱਥੇ ਹੀ ਸੁਣਨ ਵਾਲਿਆਂ ਦੇ ਦਿਲਾਂ ਨੂੰ ਧੂਹ ਵੀ ਪਾਉਂਦੀ ਹੈ।

PunjabKesari

ਇਸ ਪੇਸ਼ਕਾਰੀ ਰਾਹੀਂ ਇਸ ਗੱਲ ਨੂੰ ਸਾਰਥਕ ਕੀਤਾ ਗਿਆ ਹੈ ਕਿ ਰੱਬ ਦੀ ਰਜ਼ਾ 'ਚ ਰੰਗੀਆਂ ਰੂਹਾਂ ਨਾਲ ਕੋਈ ਧੱਕਾ ਨਹੀਂ ਚੱਲ ਸਕਦਾ, ਭਾਵੇਂ ਇਹ ਧੱਕਾ ਕਰਨ ਵਾਲਾ ਉਸ ਰੂਹ ਦਾ ਬਾਪ ਹੀ ਕਿਉਂ ਨਾ ਹੋਵੇ।

PunjabKesari

ਇਸ ਕਾਰਨ ਹੀਰ ਲਈ ਰਾਂਝੇ ਦਾ ਮਿਲਾਪ ਰੱਬ ਦਾ ਮਿਲਾਪ ਹੋ ਨਿੱਬੜਦਾ ਹੈ। ਇਸ ਰਚਨਾ 'ਚ ਬਾਬਾ ਬੁਲੇਸ਼ਾਹ ਦੇ ਕਲਾਮ ਨੂੰ ਲਖਵਿੰਦਰ ਵਡਾਲੀ ਨੇ ਗੁਰਮੀਤ ਦੇ ਸੰਗੀਤ 'ਚ ਧੁਰ ਅੰਦਰ ਖੁੱਭ ਕੇ ਨਿਭਾਇਆ ਹੈ। ਹਮੇਸ਼ਾ ਹੀ ਲਖਵਿੰਦਰ ਵਡਾਲੀ ਦੇ ਗੀਤਾਂ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News