ਦਿਲ ਨੂੰ ਝੰਜੋੜ ਰਿਹਾ ਹੈ ਲਖਵਿੰਦਰ ਵਡਾਲੀ ਦਾ 'ਇਸ਼ਕਾ' (ਵੀਡੀਓ)
11/22/2018 1:51:34 PM
ਜਲੰਧਰ(ਬਿਊਰੋ)— ਸੁਰਾਂ ਦੇ ਸਰਤਾਜ ਲਖਵਿੰਦਰ ਵਡਾਲੀ ਨੇ ਆਪਣੀ ਸੁਰੀਲੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਮੇਸ਼ਾ ਜਿਊਂਦਾ ਜਾਗਦਾ ਰੱਖਿਆ ਹੈ। ਇਸ ਵਾਰ ਉਹ ਆਪਣੀ ਸੁਰੀਲੀ ਆਵਾਜ਼ 'ਚ ਸੈਡ ਰੋਮੈਂਟਿਕ ਗੀਤ 'ਇਸ਼ਕਾ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਏ ਹਨ। ਲਖਵਿੰਦਰ ਵਡਾਲੀ ਦਾ 'ਇਸ਼ਕਾ' ਗੀਤ ਟੁੱਟੇ ਦਿਲਾਂ ਨੂੰ ਸਹਾਰਾ ਦੇਣ ਦਾ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਇਸ ਗੀਤ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਲਖਵਿੰਦਰ ਵਡਾਲੀ ਦੀ ਗੀਤ ਦੀ ਵੀਡੀਓ ਨੂੰ ਕੋਹੀਨੂਰ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਕੋਹੀਨੂਰ ਸਿੰਘ ਨੇ ਕੋਹੀਨੂਰ ਦੀ ਤਰ੍ਹਾਂ ਹੀ ਇਸ ਵੀਡੀਓ ਨੂੰ ਵੀ ਚਮਕਾਇਆ ਹੈ। ਲਖਵਿੰਦਰ ਵਡਾਲੀ ਦੇ 'ਇਸ਼ਕਾ' ਗੀਤ ਨੂੰ ਕਲਮਬੱਧ ਅਤੇ ਕੰਪੋਸਿੰਗ 'ਚੰਦਰਾ ਸਰਾਏ' ਨੇ ਕੀਤਾ ਹੈ, ਜੋ ਕਿ ਬਹੁਤ ਹੀ ਸੂਜਵਾਨ ਸੰਗੀਤਕਾਰ ਤੇ ਕੰਪੋਜ਼ਰ ਹਨ। ਇਸ ਗੀਤ ਨੂੰ ਸੰਗੀਤ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਰੁਪਿਨ ਕਾਹਲੋਂ ਨੇ ਦਿੱਤਾ ਹੈ।
ਦੱਸ ਦਈਏ ਇਹ ਗੀਤ 'ਗਰੇਸ ਰਿਕੋਰਡ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਲਖਵਿੰਦਰ ਵਡਾਲੀ ਦੀ ਗਾਇਕੀ 'ਤੇ ਕਦੇ ਕੋਈ ਸਵਾਲ ਹੀ ਨਹੀਂ ਉਠਾ ਸਕਦਾ, ਕਿਉਂਕਿ ਲਖਵਿੰਦਰ ਵਡਾਲੀ ਪੰਜਾਬ ਦੇ ਉਨ੍ਹਾਂ ਚੁਣਿੰਦੇ ਗਾਇਕਾਂ 'ਚੋਂ ਹਨ, ਜਿਹੜੇ ਸੁਰ ਤੇ ਤਾਲ ਦਾ ਗਿਆਨ ਰੱਖਦੇ ਹਨ। ਲਖਵਿੰਦਰ ਵਡਾਲੀ ਦੇ ਖੂਨ 'ਚ ਹੀ ਗਾਇਕੀ ਹੈ। ਲਖਵਿੰਦਰ ਵਡਾਲੀ ਦੇ ਪਿਤਾ ਪੂਰਨ ਚੰਦ ਵਡਾਲੀ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ 'ਚ ਆਪਣਾ ਨਾਮ ਲਿਖਵਾ ਚੁੱਕੇ ਹਨ। ਇਨ੍ਹਾਂ ਹੀ ਨਹੀਂ ਲਖਵਿੰਦਰ ਵਡਾਲੀ ਦੇ ਚਾਚਾ ਤੇ ਦਾਦਾ ਜੀ ਵੀ ਪੰਜਾਬ ਦੀ ਗਾਇਕੀ 'ਚ ਆਪਣਾ ਲੋਹਾ ਮਨਵਾ ਚੁੱਕੇ ਹਨ। ਲਖਵਿੰਦਰ ਵਡਾਲੀ ਇਕ ਵੱਡੇ ਸੰਗੀਤਕ ਘਰਾਣੇ ਦੇ ਵਾਰਿਸ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ