Marriage Anniversary : ਲਾਰਾ ਦੱਤਾ ਨੇ ਸ਼ੇਅਰ ਕੀਤੀ ਪਤੀ ਨਾਲ ਖਾਸ ਤਸਵੀਰ
2/19/2019 4:14:57 PM
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਇੰਜੁਆਏ ਕਰ ਰਹੀ ਹੈ ਪਰ ਲਾਰਾ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਹਾਲ ਹੀ 'ਚ ਲਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ।
ਦਰਅਸਲ ਅੱਜ ਲਾਰਾ ਦੱਤ ਆਪਣੇ ਵਿਆਹ ਦੀ 8ਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੀ ਹੈ। ਇਸ ਖਾਸ ਮੌਕੇ 'ਤੇ ਉਸ ਨੇ ਪਤੀ ਮਹੇਸ਼ ਨਾਲ ਆਪਣੇ ਵਿਆਹ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਇਸ 'ਚ ਉਹ ਪਤੀ ਨਾਲ ਵ੍ਹਾਈਟ ਗਾਊਨ 'ਚ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਦਿਆ ਲਾਰਾ ਨੇ ਕੈਪਸ਼ਨ 'ਚ ਲਿਖਿਆ, ''8 years ago I made my doubles debut, with the best partner! 😊. We make a great team @mbhupathi।''
ਉਥੇ ਹੀ ਮਹੇਸ਼ ਨੀ ਵੀ ਆਪਣੇ ਇੰਸਟਾਗ੍ਰਾਮ 'ਤੇ ਲਾਰਾ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਲਾਰਾ ਦੱਤਾ ਨੇ 16 ਫਰਵਰੀ 2011 ਨੂੰ ਸਿਵਿਲ ਸੈਰੇਮਨੀ ਕੀਤੀ ਸੀ। ਉਥੇ ਹੀ 20 ਫਰਵਰੀ 2011 ਨੂੰ ਦੋਵਾਂ ਨੇ ਕ੍ਰਿਸ਼ਚਨ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ।
ਦੱਸ ਦੇਈਏ ਕਿ ਲਾਰਾ ਹੁਣ ਘੱਟ ਹੀ ਕਿਸੇ ਈਵੈਂਟ ਜਾਂ ਸ਼ੋਅ 'ਚ ਨਜ਼ਰ ਆਉਂਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ