ਮਾਂ ਬਣਨਾ ਜੀਵਨ ਦਾ ਸਭ ਤੋਂ ਰੋਮਾਂਚਕ ਪਲ : ਲਾਰਾ ਦੱਤਾ

8/5/2019 9:14:05 AM

ਮੁੰਬਈ (ਭਾਸ਼ਾ) - ਅਭਿਨੇਤਰੀ ਲਾਰਾ ਦੱਤਾ ਨੇ ਮਾਂ ਬਣਨ ਨੂੰ ਜੀਵਨ ਦਾ ਸਭ ਤੋਂ ਰੋਮਾਂਚਕ ਪਲ ਦੱਸਿਆ। ਲਾਰਾ ਨੂੰ ਉਨ੍ਹਾਂ ਦੇ ਪਤੀ ਟੈਨਿਸ ਦੇ ਮਸ਼ਹੁਰ ਖਿਡਾਰੀ ਮਹੇਸ਼ ਭੂਪਤੀ ਤੋਂ ਬੇਟੀ ਸਾਇਰਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਬਣਨਾ ਇਕ ਅਜਿਹਾ ਅਨੁਭਵ ਹੈ ਜੋ ਦਿਨ ਪ੍ਰਤੀ ਦਿਨ ਤੁਹਾਡਾ ਮਾਰਗਦਰਸ਼ਕ ਕਰਦਾ ਹੈ।

PunjabKesari
ਲਾਰਾ ਨੇ ਐਬਾਰਟ ਦੇ ‘ਗ੍ਰੋ ਰਾਈਟ’ ਮੁਹਿੰਮ ਦੇ ਉਦਘਾਟਨ ਮੌਕੇ ਕਿਹਾ, ‘ਹਰ ਬੱਚਾ ਆਪਣੇ ਆਪਣੇ ਦੌਰ ’ਚੋਂ ਲੰਘਦਾ ਹੈ। ਇਕ ਸਮਾਂ ਉਹ ਚੰਗੇ ਬੱਚੇ ਦੀ ਤਰ੍ਹਾਂ ਵਿਵਹਾਰ ਕਰਦਾ ਹੈ ਅਤੇ ਦੂਜੇ ਪਾਸੇ ਇਸ ਤੋਂ ਬਿਲਕੁਲ ਉਲਟ। ਜਿਸ ਦਿਨ ਮਾਤਾ-ਪਿਤਾ ਬਣਨ ਦਾ ਫੈਸਲਾ ਕਰਦੇ ਹਨ ਉਸ ਦਿਨ ਤੁਸੀ ਦੁਨੀਆ ਦੀ ਸਭ ਤੋਂ ਵੱਡੀ ਰੋਮਾਂਚਕ ਯਾਤਰਾ ਸ਼ੁਰੂ ਕਰਦੇ ਹੋ, ਜੋ ਕਦੇ ਨਹੀਂ ਰੁਕਦੀ।’

PunjabKesari

ਦੱਸ ਦੇਇਏ ਕਿ ਲਾਰਾ ਦੱਤਾ ਗੁਰਿੰਦਰ ਚੱਡਾ ਦੇ ਇਤਿਹਾਸਕ ਪੀਰੀਅਡ ਡਰਾਮਾ ਟੀ.ਵੀ. ਸੀਰੀਜ਼ ‘ਬੀਚਮ ਹਾਊਸ’ ਦਾ ਹਿੱਸਾ ਬਣਨ ਨੂੰ ਲੈ ਕੇ ਉਤਸ਼ਾਹਿਤ ਹੈ। ਲਾਰਾ ਦੱਤਾ ਨੇ ਸਾਲ 2003 ਵਿਚ ਬਾਲੀਵੁਡ ਵਿਚ ਡੈਬਿਊ ਕੀਤਾ ਸੀ। ਲਾਰਾ ਦੱਤਾ ਦੀ ਪਹਿਲੀ ਫਿਲਮ ‘ਅੰਦਾਜ਼’ ਸੀ। ਲਾਰਾ ਦੱਤਾ ਨੇ ਇੰਡੀਅਨ ਟੈਨਿਸ ਪਲੇਅਰ ਮਹੇਸ਼ ਰਾਜਾ ਨਾਲ ਸਾਲ 2011 ਵਿਚ ਵਿਆਹ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News