ਲਾਕਡਾਊਨ ਦੌਰਾਨ ਲਤਾ ਮੰਗੇਸ਼ਕਰ ਨੇ ਸ਼ੇਅਰ ਕੀਤੀ 98 ਸਾਲ ਪੁਰਾਣੀ ਇਹ ਖਾਸ ਤਸਵੀਰ, ਕੀ ਤੁਸੀਂ ਦੇਖੀ?

5/15/2020 1:47:06 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਹਰ ਕੋਈ ਆਪਣੇ ਘਰ ਹੈ। ਅਜਿਹੇ 'ਚ ਸਾਰੇ ਸੋਸ਼ਲ ਮੀਡੀਆ ਰਾਹੀ ਇਕ-ਦੂਜੇ ਨਾਲ ਜੁੜੇ ਹੋਏ ਹਨ। ਉਥੇ ਹੀ ਸਿਤਾਰੇ ਵੀ ਆਪਣੇ ਫੈਨਜ਼ ਨਾਲ ਸੋਸ਼ਲ ਪਲੇਟਫਾਰਮ ਰਾਹੀਂ ਜੁੜੇ ਹਨ। ਇਨ੍ਹੀਂ ਦਿਨੀਂ ਫੈਨਜ਼ ਨੂੰ ਸਿਤਾਰਿਆਂ ਦੀਆਂ ਲੇਟੈਸਟ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਥ੍ਰੋਬੈਕ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਲਤਾ ਮੰਗੇਸ਼ਕਰ ਵੀ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੀਆਂ ਯਾਦਾਂ 'ਚ ਖੋਅ ਗਈ ਹੈ। ਲਤਾ ਮੰਗੇਸ਼ਕਰ ਨੇ ਵੀ ਹਾਲ ਹੀ 'ਚ ਸੋਸ਼ਲ ਮੀਡੀਆ ’ਤੇ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਤਸਵੀਰ 98 ਸਾਲ ਪੁਰਾਣੀ ਹੈ।


ਲਤਾ ਮੰਗੇਸ਼ਕਰ ਆਪਣੇ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ 98 ਸਾਲ ਪੁਰਾਣੀ ਤਸਵੀਰ ਸਾਂਝੀ ਕੀਤੀ। ਇਹ ਤਸਵੀਰ ਉਨ੍ਹਾਂ ਦੇ ਪਿਤਾ ਦੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਕੈਪਸ਼ਨ 'ਚ ਉਨ੍ਹਾਂ ਨੂੰ ਲਿਖਿਆ,‘‘ਨਮਸਕਾਰ 14 ਮਈ 1922 ਮਤਲਬ 98 ਸਾਲ ਪਹਿਲਾਂ, ਮੇਰੇ ਪਿਤਾ ਜੀ ਨੂੰ ਸ਼੍ਰੀਮਤ ਜਗਦੁਰੂ ਸ਼ਰੀ ਸ਼ੰਕਰਾਚਾਰਿਆ ਡਾਕਟਰ ਕੁਰਤਕੋਟੀ ਗੰਗਾਪੁਰ ਪੀਠ ਨਾਸਿਕ ਨੇ ਆਪਣੇ ਪਾਵਨ ਹੱਥਾਂ ਨਾਲ ਸੰਗੀਤ ਰਤਨ ਉਪਾਧੀ ਪ੍ਰਦਾਨ ਕੀਤੀ ਸੀ। ਇਹ ਸਾਡੇ ਲਈ ਕਾਫੀ ਮਾਣ ਵਾਲੀ ਗੱਲ ਹੈ।’’
Lata Mangeshkar health update: After 28 days of hospitalisation ...
ਦੱਸ ਦੇਈਏ ਕਿ ਲਤਾ ਮੰਗੇਸ਼ਕਰ ਦੇ ਪਿਤਾ ਸੰਗੀਤ ਗੁਰੂ ਪੰਡਿਤ ਦੀਨਾਨਾਥ ਮੰਗੇਸ਼ਕਰ ਮੰਨੇ-ਪ੍ਰਮੰਨੇ ਸ਼ਾਸਤਰੀ ਗਾਇਕ ਅਤੇ ਰੰਗਕਰਮੀ ਸੀ। ਲਤਾ ਮੰਗੇਸ਼ਕਰ ਨੂੰ ਸੰਗੀਤ ਦੀ ਸਿੱਖਿਆ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਹੀ ਦਿੱਤੀ ਸੀ। 5 ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਆਪਣੇ ਪਿਤਾ ਕੋਲੋ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News