ਲਤਾ ਮੰਗੇਸ਼ਕਰ 'ਸਵਰ ਮੌਲੀ' ਐਵਾਰਡ ਨਾਲ ਸਨਮਾਨਿਤ

5/14/2018 12:39:52 PM

ਮੁੰਬਈ(ਬਿਊਰੋ)— ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਨੂੰ ਸ਼ੰਕਰਾਚਾਰੀਆ ਵਿਦਿਆ ਨਰਸਿੰਘ ਭਾਰਤੀ ਸਵਾਮੀ ਨੇ ਸਵਰ ਮੌਲੀ ਐਵਾਰਡ ਨਾਲ ਸਨਮਾਨਿਤ ਕੀਤਾ। ਇਸ 88 ਸਾਲਾ ਗਾਇਕਾ ਨੂੰ ਕੱਲ ਦੱਖਣੀ ਮੁੰਬਈ ਦੇ ਪੇਡਰ ਰੋਡ ਸਥਿਤ ਉਨ੍ਹਾਂ ਦੇ ਘਰ 'ਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੀਆਂ ਭੈਣਾਂ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਤੇ ਊਸ਼ਾ ਮੰਗੇਸ਼ਕਰ ਤੇ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਮੌਜੂਦ ਸਨ। ਸਾਲ 2001 'ਚ ਦੇਸ਼ ਦੇ ਸਭ ਤੋਂ ਵੱਡੇ ਐਵਾਰਡ ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਨੇ ਕਿਹਾ ਕਿ ਹਰ ਐਵਾਰਡ ਵੱਡਾ ਹੁੰਦਾ ਹੈ। Image result for Lata Mangeshkar
ਕਿਸੇ ਵੀ ਐਵਾਰਡ ਨੂੰ ਪਿਆਰ ਨਾਲ ਲਿਆ ਜਾਣਾ ਚਾਹੀਦਾ ਹੈ। ਮੈਂ ਇਸ ਨੂੰ ਲੈ ਕੇ ਖੁਸ਼ ਹਾਂ। ਇਸ ਦੇ ਨਾਲ ਹੀ ਲਤਾ ਮੰਗੇਸ਼ਕਰ ਨੇ ਕਿਹਾ, ''ਜਗਤਗੁਰੂ ਸ਼ੰਕਰਾਚਾਰੀਆ ਦੇ ਮਨ ਵਿਚ ਇਸ ਸਨਮਾਨ ਲਈ ਮੇਰਾ ਨਾਮ ਆਇਆ ਅਤੇ ਉਨ੍ਹਾਂ ਨੇ ਖੁਦ ਆ ਕੇ ਮੈਨੂੰ ਸਨਮਾਨਿਤ ਕੀਤਾ। ਇਸ ਨਾਲ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਇਹ ਕੁਝ ਅਜਿਹਾ ਨਹੀਂ ਹੈ ਜੋ ਤੁਹਾਨੂੰ ਹਰ ਰੋਜ ਮਿਲੇ ਅਤੇ ਇਸ ਅਸ਼ੀਰਵਾਦ ਲਈ ਮੈਂ ਅਸਲ ਵਿਚ ਉਨ੍ਹਾਂ ਦੀ ਬਹੁਤ ਅਹਿਸਾਨਮੰਦ ਹਾਂ।''Image result for Lata Mangeshkar
ਉਥੇ ਹੀ ਗਾਇਕਾ ਆਸ਼ਾ ਭੋਸਲੇ ਨੇ ਕਿਹਾ ਕਿ ਉਨ੍ਹਾਂ ਨੂੰ ਲਤਾ ਮੰਗੇਸ਼ਕਰ ਦੀ ਭੈਣ ਬਣ ਕੇ ਜਨਮ ਲੈਣ 'ਤੇ ਮਾਨ ਹੈ। ਉਨ੍ਹਾਂ ਨੇ ਕਿਹਾ,''ਉਹ ਸਾਡੇ ਦੇਸ਼ ਦੇ ਆਦਰਸ਼ ਸ਼ਖਸੀਅਤਾਂ 'ਚੋਂ ਇਕ ਹੈ ਅਤੇ ਕੋਈ ਵੀ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ। ਮੈਂ ਭਗਵਾਨ ਦੀ ਵੀ ਸ਼ੁੱਕਰਗੁਜਾਰ ਹਾਂ ਜਿਨ੍ਹਾਂ ਨੇ ਮੈਨੂੰ ਮਹਾਨ ਗਾਇਕ-ਗਾਇਕਾਵਾਂ ਦੇ ਪਰਿਵਾਰ ਵਿਚ ਭੇਜਿਆ।''Image result for Lata Mangeshkar



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News