#MeToo ਨੂੰ ਲੈ ਕੇ ਲਤਾ ਮੰਗੇਸ਼ਕਰ ਨੇ ਦਿੱਤਾ ਵੱਡਾ ਬਿਆਨ

10/16/2018 3:27:38 PM

ਮੁੰਬਈ(ਬਿਊਰੋ)— #ਮੀਟੂ ਮੂਮੈਂਟ ਨੇ ਇਨ੍ਹੀਂ ਦਿਨੀਂ ਕਾਫੀ ਜੋਰਾਂ 'ਤੇ ਚੱਲ ਰਹੀ ਹੈ। ਇਸ ਅਭਿਆਨ ਦੇ ਚੱਲਦੇ ਕਈ ਮਹਿਲਾਵਾਂ ਨੇ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਨੂੰ ਲੈ ਕੇ ਆਵਾਜ਼ ਚੁੱਕੀ ਹੈ। ਉਥੇ ਹੀ ਹੁਣ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਨੇ ਵੀ ਇਸ ਅਭਿਆਨ 'ਚ ਸਮਾਰਥਨ ਦਿੱਤਾ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੁਰ ਦੀ ਮੱਲਿਕਾ ਲਤਾ ਮੰਗੇਸ਼ਕਰ ਤੋਂ ਇਸ ਬਾਰੇ ਪੁੱਛਿਆ ਗਿਆ ਕਿ ਤੁਹਾਨੂੰ ਕਦੇ ਅਜਿਹਾ ਕੁਝ ਦੇਖਣਾ ਪਿਆ ਹੈ? ਲਤਾ ਮੰਗੇਸ਼ਕਰ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, ਜਿਸ ਨੂੰ ਜਾਣ ਕੇ ਤੁਸੀਂ ਕਾਫੀ ਹੈਰਾਨ ਹੋ ਜਾਵੋਗੇ। ਉਨ੍ਹਾਂ ਨੇ ਕਿਹਾ ਕਿ ਕਿਸੇ ਦੀ ਇੰਨੀਂ ਹਿੰਮਤ ਹੀ ਨਹੀਂ ਸੀ ਕਿ ਮੇਰੇ ਨਾਲ ਗਲਤ ਵਿਵਹਾਰ ਕਰੇ ਤੇ ਮੇਰੇ ਕੋਲੋ ਬਚ ਕੇ ਨਿਕਲ ਜਾਵੇ। 

PunjabKesari
ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੇ ਇਹ ਗੱਲ ਆਪਣੀ ਭੈਣ ਮੀਨਾ ਦੀ ਜੀਵਨੀ 'ਮੋਤੀ ਨਿਚੀ ਸਾਵਲੀ' ਦੇ ਵਿਮੋਚਨ ਦੌਰਾਨ ਆਖੀ ਸੀ। #ਮੀਟੂ ਮੂਮੈਂਟ ਬਾਰੇ ਉਨ੍ਹਾਂ ਨੇ ਕਿਹਾ, ''ਮੈਨੂੰ ਅਸਲ 'ਚ ਲੱਗਦਾ ਹੈ ਕਿ ਇਕ ਕਾਮਯਾਬੀ ਮਹਿਲਾ ਨੂੰ ਗਰਿਮਾ, ਸਨਮਾਨ ਦੇਣਾ ਚਾਹੀਦਾ, ਜਿਸ ਦਾ ਉਹ ਅਧਿਕਾਰ ਰੱਖਦੀ ਹੈ। ਜੇਕਰ ਕੋਈ ਇਸ 'ਚ ਜ਼ਬਰਦਸਤੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ। 

PunjabKesari
ਦੱਸਣਯੋਗ ਹੈ ਕਿ #ਮੀਟੂ ਮੂਮੈਂਟ ਦੇ ਤਹਿਤ ਹੁਣ ਤੱਕ ਨਾਨਾ ਪਾਟੇਕਰ, ਵਿਵੇਕ ਅਗਨੀਹੋਤਰੀ, ਵਿਕਾਸ ਬਹਿਲ, ਆਲੋਕ ਨਾਥ, ਰਜੱਤ ਕਪੂਰ, ਸੁਭਾਸ਼ ਘਈ, ਭੂਸ਼ਣ ਕੁਮਾਰ, ਸਾਜਿਦ ਖਾਨ ਵਰਗੇ ਕਈ ਨਾਂ ਸਵਾਲਾਂ ਦੇ ਘੇਰੇ 'ਚ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News