ਅਮਰੀਕਾ ਦੇ ਡਾਕਟਰ ਨੇ ਕੀਤੀ ਪੁਸ਼ਟੀ, ਲਤਾ ਮੰਗੇਸ਼ਕਰ ਦੀ ਸਿਹਤ ''ਚ ਹੋ ਰਿਹੈ ਸੁਧਾਰ

11/18/2019 4:52:43 PM

ਨਵੀਂ ਦਿੱਲੀ (ਬਿਊਰੋ) — ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ 11 ਨਵੰਬਰ ਤੋਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਹਨ। ਸਾਹ ਲੈਣ 'ਚ ਤਕਲੀਫ ਤੇ ਇਨਫੈਕਸ਼ਨ ਤੋਂ ਬਾਅਦ ਲਤਾ ਮੰਗੇਸ਼ਕਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ ਦੀ ਸਿਹਤ 'ਚ ਹੁਣ ਹੋਲੀ-ਹੋਲੀ ਸੁਧਾਰ ਹੋ ਰਿਹਾ ਹੈ ਪਰ ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਮੌਤ ਦੀਆਂ ਝੂਠੀਆਂ ਖਬਰਾਂ ਵਾਇਰਲ ਹੋਣ ਲੱਗੀਆਂ। ਲਤਾ ਮੰਗੇਸ਼ਕਰ ਦੇ ਫੈਨਜ਼ ਇਹ ਝੂਠੀਆਂ ਖਬਰਾਂ ਜਾਣ ਕੇ ਹੈਰਾਨ ਰਹਿ ਗਏ। ਹੁਣ ਇਨ੍ਹਾਂ ਝੂਠੀਆਂ ਖਬਰਾਂ 'ਤੇ ਗਾਇਕਾ ਦੀ ਭਤੀਜੀ ਰਚਨਾ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਉਸ ਨੇ ਇਕ ਵੈੱਬ ਸਾਈਟ ਨਾਲ ਗੱਲਬਾਤ ਦੌਰਾਨ ਕੰਫਰਮ ਕੀਤਾ ਕਿ ਲਤਾ ਮੰਗੇਸ਼ਕਰ ਦੀ ਸਿਹਤ ਠੀਕ ਹੈ। ਰਚਨਾ ਨੇ ਫੈਨਜ਼ ਨੂੰ ਅਪੀਲ ਨੂੰ ਕਰਦੇ ਹੋਏ ਕਿਹਾ ਕਿ ਉਹ ਲਤਾ ਮੰਗੇਸ਼ਕਰ ਨਾਲ ਜੁੜੀਆਂ ਝੂਠੀਆਂ ਰਿਪੋਰਟਸ ਨੂੰ ਨਜ਼ਰਅੰਦਾਜ਼ ਕਰਨ।

ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ
ਆਰ. ਪੀ. ਜੀ. ਐਂਟਰਪ੍ਰਾਈਸੈੱਸ ਦੇ ਚੇਅਰਮੈਨ ਹਰਸ਼ ਗੋਇਨਕਾ ਨੇ 17 ਨਵੰਬਰ ਨੂੰ ਟਵੀਟ ਕਰਕੇ ਲਤਾ ਮੰਗੇਸ਼ਕਰ ਦੀ ਸਿਹਤ ਨਾਲ ਜੁੜੀ ਅਪਡੇਟਸ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਅੱਜ ਅਮਰੀਕਾ ਦੇ ਕਲੇਵਲੈਂਡ ਕਲੀਨਿਕ ਤੋਂ ਆਈ ਡਾਕਟਰਾਂ ਦੀ ਟੀਮ ਨੇ ਲਤਾ ਮੰਗੇਸ਼ਕਰ ਨੂੰ ਦੇਖਿਆ। ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਹੈ ਕਿ ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।''

 

ਲਤਾ ਮੰਗੇਸ਼ਕਰ ਲਈ ਦੁਆਵਾਂ ਮੰਗ ਰਹੇ ਫੈਨਜ਼
ਲਤਾ ਮੰਗੇਸ਼ਕਰ ਦੇ ਸਪੋਕਸਪਰਸਨ ਨੇ ਵੀ ਉਨ੍ਹਾਂ ਦੀ ਮੌਤ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। 16 ਨਵੰਬਰ ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੈ। ਲਤਾ ਮੰਗੇਸ਼ਕਰ ਦੀ ਸਿਹਤ 'ਚ ਹੋ ਰਹੇ ਸੁਧਾਰ ਨੂੰ ਦੇਖਦੇ ਹੋਏ ਉਮੀਦ ਹੈ ਕਿ ਸਿੰਗਰ ਜਲਦ ਇਕਦਮ ਸਿਹਤਮੰਦ ਹੋ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News