1 ਬਿਲੀਅਨ ਵਿਊਜ਼ ਵਾਲਾ ਪਹਿਲਾ ਭਾਰਤੀ ਪੰਜਾਬੀ ਗੀਤ ਬਣਿਆ ''ਲੌਂਗ ਲਾਚੀ''

12/21/2019 2:30:48 PM

ਜਲੰਧਰ (ਬਿਊਰੋ) — 2018 'ਚ ਆਈ ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਟਾਈਟਲ ਟਰੈਕ 'ਲੌਂਗ ਲਾਚੀ' ਯੂਟਿਊਬ 'ਤੇ ਵਿਊਜ਼ ਦਾ ਵੱਡਾ ਅੰਕੜਾ ਪਾਰ ਕਰ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗੀਤ 'ਲੌਂਗ ਲਾਚੀ' ਨੂੰ ਹੁਣ ਤੱਕ 1 ਬਿਲੀਅਨ ਤੋਂ ਵਧ ਵਾਰ ਯੂਟਿਊਬ 'ਤੇ ਦੇਖਿਆ ਚੁੱਕਾ ਹੈ।
ਗੀਤ : ਲੌਂਗ ਲਾਚੀ
ਗਾਇਕ : ਮੰਨਤ ਨੂਰ ਅਤੇ ਗੁਰਸ਼ਬਦ
ਗੀਤਕਾਰ : ਹਰਮਨਜੀਤ
ਸੰਗੀਤ : ਗੁਰਮੀਤ ਸਿੰਘ
ਧੁਨ ਬਣਾਈ : ਅਮਨ ਜੇ.
ਅਦਾਕਾਰਾ : ਨੀਰੂ ਬਾਜਵਾ ਅਤੇ ਅੰਬਰਦੀਪ

ਇਸ ਗੱਲ ਦੀ ਜਾਣਕਾਰੀ ਖੁਦ ਅਬਰਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''hanx to the whole team of laung laachi ❤️❤️.. thanx for one billion views on YouTube''।

 
 
 
 
 
 
 
 
 
 
 
 
 
 

Thanx to the whole team of laung laachi ❤️❤️.. thanx for one billion views on YouTube 😊😊👏🏻👏🏻.. a big announcement on the way.. 😊😊👏🏻👏🏻

A post shared by Amberdeep Singh (@amberdeepsingh) on Dec 20, 2019 at 5:46am PST


ਦੱਸਣਯੋਗ ਹੈ ਕਿ 'ਲੌਂਗ ਲਾਚੀ' ਗੀਤ 2018 'ਚ ਆਈ ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਹੀ ਟਾਈਟਲ ਟਰੈਕ ਹੈ। ਇਸ ਗੀਤ ਦੇ ਬੋਲ ਗੀਤਕਾਰ ਹਰਮਨਜੀਤ ਦੇ ਲਿਖੇ, ਜਿਸ ਨੂੰ ਮੰਨਤ ਨੂਰ ਨੇ ਆਪਣੀ ਆਵਾਜ਼ ਬੁਲੰਦ ਨਾਲ ਸ਼ਿੰਗਾਰਿਆ। ਇਸ ਗੀਤ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਸੀ। ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੁੰਦੇ ਹੀ ਇਸ ਗੀਤ ਨੇ ਯੂਟਿਊਬ 'ਤੇ ਧਮਾਲ ਮਚਾ ਦਿੱਤੀ ਸੀ। 'ਲੌਂਗ ਲਾਚੀ' ਗੀਤ ਨੂੰ ਫਿਲਮ 'ਲੁਕਾ ਛਿਪੀ' 'ਚ ਹਿੰਦੀ 'ਚ ਡੱਬ ਕਰਕੇ ਸ਼ਾਮਲ ਕੀਤਾ ਗਿਆ ਸੀ। 'ਲੌਂਗ ਲਾਚੀ' ਗੀਤ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ 'ਚ ਖੂਬ ਮਕਬੂਲ ਹੋਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News