ਕਰਜ਼ਾ ਨਾ ਚੁਕਾਉਣ ਕਾਰਨ ਅਰਜੁਨ ਰਾਮਪਾਲ 'ਤੇ ਪਰਚਾ

2/15/2019 3:51:15 PM

ਜਲੰਧਰ(ਬਿਊਰੋ)— ਅਰਜੁਨ ਰਾਮਪਾਲ ਇਕ ਵਿਵਾਦ 'ਚ ਫੱਸ ਗਏ ਹਨ। ਉਨ੍ਹਾਂ ਖਿਲਾਫ ਇਕ ਐਂਟਰਟੇਨਮੈਂਟ ਕੰਪਨੀ ਨੇ ਮਾਮਲਾ ਦਰਜ ਕਰਾਇਆ ਹੈ‌। ਕੰਪਨੀ ਦਾ ਦੋਸ਼ ਹੈ ਕਿ ਉਸ ਨੇ ਅਰਜੁਨ ਰਾਮਪਾਲ ਨੂੰ ਇਕ ਕਰੋੜ ਰੁਪਏ ਦਾ ਲੋਨ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਨੂੰ ਵਾਪਿਸ ਨਾ ਕੀਤਾ। ਮੀਡੀਆ ਰਿਪੋਰਟ ਮੁਤਾਬਕ ਅਰਜੁਨ ਨੇ ਪਿੱਛਲੇ ਸਾਲ ਮਈ ਮਹੀਨੇ 'ਚ ਵਾਈਟੀ ਐਂਟਰਟੇਨਮੈਂਟ ਕੰਪਨੀ ਵੱਲੋਂ ਵਿਆਜ਼ 'ਤੇ 1 ਕਰੋੜ ਰੁਪਏ ਲਏ ਸਨ। ਇਸ 'ਚ ਸ਼ਰਤ ਸੀ ਕਿ ਉਹ 90 ਦਿਨਾਂ ਦੇ ਅੰਦਰ 12 ਫੀਸਦੀ ਵਿਆਜ਼ ਨਾਲ ਪੂਰਾ ਲੋਨ ਵਾਪਿਸ ਕਰ ਦੇਣਗੇ ਪਰ ਅਰਜੁਨ ਨੇ ਅਜਿਹਾ ਨਾ ਕੀਤਾ।

PunjabKesari,arjun rampal Image
ਅਰਜੁਨ ਨੇ ਇਸ ਮਾਮਲੇ 'ਚ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੰਪਨੀ ਵੱਲੋ ਲਏ ਕਰਜ਼ ਦਾ ਪੂਰਾ ਭੁਗਤਾਨ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕੰਪਨੀ ਨੇ ਉਨ੍ਹਾਂ ਖਿ‍ਲਾਫ ਕੇਸ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਣਵਾਈ ਦੌਰਾਨ ਮੈਂ ਇਹ ਕੋਰਟ 'ਚ ਸਾਬਿਤ ਕਰ ਦੇਵਾਂਗਾ। ਵਾਈਟੀ ਐਂਟਰਟੇਨਮੈਂਟ ਵੱਲੋਂ ਦੱਸਿਆ ਗਿਆ ਕਿ ਅਰਜੁਨ ਨੇ ਇਕ ਪੋਸਟ ਡੇਟੇਡ ਚੈੱਕ ਦਿੱਤਾ ਸੀ ਪਰ ਜਦੋਂ 23 ਅਗਸਤ 2018 ਨੂੰ ਉਸ ਨੂੰ ਕੈਸ਼ ਕਰਨ ਦੀ ਕੋਸ਼ਿ‍ਸ਼ ਕੀਤੀ ਗਈ ਤਾਂ ਖਾਤੇ 'ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ।

PunjabKesari,arjun rampal Image
ਮੀਡੀਆ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ 8 ਅਕਤੂਬਰ 2018 'ਚ ਅਰਜੁਨ ਨੂੰ ਨੀਗੋਸ਼ਿਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 138 ਦੇ ਤਹਿਤ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਨੋਟਿਸ ਮੁਤਾਬਕ ਉਨ੍ਹਾਂ ਨੂੰ 14 ਦਿਨ ਦੇ ਅੰਦਰ ਵਿਆਜ਼ ਸਹਿਤ ਲੋਨ ਦੀ ਰਾਸ਼ੀ‍ ਦਾ ਭੁਗਤਾਨ ਕਰਨਾ ਸੀ ਪਰ ਅਰਜੁਨ ਨੇ ਅਜਿਹਾ ਨਾ ਕੀਤਾ। ਇਸ ਤੋਂ ਬਾਅਦ ਕੰਪਨੀ ਨੇ 29 ਅਕਤੂਬਰ ਨੂੰ ਅੰਧੇਰੀ ਮੈਟਰੋਪੋਲਿਟਨ ਕੋਰਟ 'ਚ ਰਾਮਪਾਲ ਖਿਲਾਫ ਮਾਮਲਾ ਦਰਜ ਕਰ ਦਿੱਤਾ।

PunjabKesari,arjun rampal Image
ਇਸ ਤੋਂ ਬਾਅਦ ਅਰਜੁਨ ਰਾਮਪਾਲ ਨੇ 22 ਨਵੰਬਰ ਨੂੰ 7.5 ਲੱਖ ਰੁਪਏ ਦਿੱਤੇ ਸੀ ਪਰ ਪੂਰੇ ਕਰਜ਼ ਦਾ ਭੁਗਤਾਨ ਕਰਨ 'ਚ ਅਸਫਲ ਰਹੇ। ਮੰਗਲਵਾਰ ਨੂੰ ਉਨ੍ਹਾਂ ਖਿਲਾਫ ਬੰਬਈ ਹਾਈਕੋਰਟ 'ਚ ਇਕ ਕਰੋੜ 50 ਹਜ਼ਾਰ ਰੁਪਏ ਦੀ ਰਿਕਵਰੀ ਲਈ ਕਾਮਰਸ਼ੀਅਲ ਮੁਕੱਦਮਾ ਦਰਜ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News