ਸਲਮਾਨ ਦਾ ਇਹ ਦੋਸਤ ਇਕ ਹੀ ਫਿਲਮ ਨਾਲ ਰਾਤੋਂ-ਰਾਤ ਬਣ ਗਿਆ ਸੀ ਸੁਪਰਸਟਾਰ

12/16/2019 12:57:38 PM

ਮੁੰਬਈ(ਬਿਊਰੋ)— ਲਕਸ਼ਮੀਕਾਂਤ ਬੇਰਡੇ, ਸਿਨੇਮਾਜਗਤ ਦਾ ਇਕ ਅਜਿਹਾ ਨਾਮ ਹਨ, ਜੋ ਫਿਲਮਾਂ ਵਿਚ ਕਾਮੇਡੀ ਨੂੰ ਇਕ ਵੱਖਰੇ ਪੱਧਰ ’ਤੇ ਲੈ ਗਏ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਇਹ 'ਮੈਂਨੇ ਪਿਆਰ ਕੀਆ' ਅਤੇ 'ਹਮ ਆਪਕੇ ਹੈਂ ਕੌਣ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਹ ਕਾਮੇਡੀ ਐਕਟਰ ਹੁਣ ਇਸ ਦੁਨੀਆ 'ਚ ਨਹੀਂ ਹਨ। 16 ਦਸੰਬਰ 2004 ਨੂੰ ਲਕਸ਼ਮੀਕਾਂਤ ਦੀ ਕਿਡਨੀ ਫੇਲ ਹੋਣ ਨਾਲ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਸਲਮਾਨ ਖਾਨ ਬਹੁਤ ਰੋਏ ਸਨ।
PunjabKesari
ਲਕਸ਼ਮੀਕਾਂਤ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। 200 ਤੋਂ ਵੱਧ ਫਿਲਮਾਂ 'ਚ ਕੰਮ ਕਰਨ ਵਾਲੇ ਲਕਸ਼ਮੀਕਾਂਤ ਨੂੰ ਫਿਲਮ 'ਧੂਮ ਧੜਾਕਾ' ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। 90 ਦੇ ਦਹਾਕੇ 'ਚ ਲਕਸ਼ਮੀਕਾਂਤ ਨੇ ਸਲਮਾਨ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਹ ਕਦੇ ਉਨ੍ਹਾਂ ਦੀ ਫਿਲਮ 'ਚ ਨੌਕਰ ਤਾਂ ਕਦੇ ਉਨ੍ਹਾਂ ਦੇ ਦੋਸਤ ਦਾ ਕਿਰਦਾਰ ਨਿਭਾਉਂਦੇ ਰਹੇ ਸਨ।
PunjabKesari
ਸਲਮਾਨ ਤੇ ਉਨ੍ਹਾਂ ਦੀ ਦੋਸਤੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਜ਼ਿਕਰਯੋਗ ਹੈ ਕਿ ਲਕਸ਼ਮੀਕਾਂਤ ਨੇ 1989 'ਚ ਫਿਲਮ 'ਮੈਂਨੇ ਪਿਆਰ ਕੀਆ' ਨਾਲ ਡੈਬਿਊ ਕੀਤਾ ਸੀ। ਬਾਲੀਵੁੱਡ 'ਚ ਲਕਸ਼ਮੀਕਾਂਤ ਦੀ '100 ਡੇਜ਼', 'ਹਮ ਆਪਕੇ ਹੈਂ ਕੌਣ' ਤੇ 'ਸਾਜਨ' ਵਰਗੀਆਂ ਫਿਲਮਾਂ ਕਾਫੀ ਹਿੱਟ ਰਹੀਆਂ ਸਨ।
PunjabKesari
ਹਿੰਦੀ ਤੇ ਮਰਾਠੀ ਫਿਲਮਾਂ ਦੀ ਅਦਾਕਾਰਾ ਰੂਹੀ ਬੇਰਡੇ ਨਾਲ ਲਕਸ਼ਮੀਕਾਂਤ ਨੇ ਵਿਆਹ ਕੀਤਾ ਸੀ। ਦੋਹਾਂ ਦੇ 2 ਬੱਚੇ ਇਕ ਬੇਟਾ ਤੇ ਇਕ ਬੇਟੀ ਵੀ ਹੈ। ਰੂਹੀ ਨੇ ਫਿਲਮ 'ਹਮ ਆਪਕੇ ਹੈਂ ਕੌਣ' 'ਚ ਉਨ੍ਹਾਂ ਨਾਲ ਕੰਮ ਕੀਤਾ ਸੀ ਪਰ ਕੁਝ ਸਮੇਂ ਬਾਅਦ ਦੋਵੇਂ ਵੱਖ ਹੋ ਗਏ। ਸਾਲ 2004 'ਚ ਗੁਰਦੇ ਦੀ ਬੀਮਾਰੀ ਦੇ ਚੱਲਦੇ ਲਕਸ਼ਮੀਕਾਂਤ ਕਾਫੀ ਘੱਟ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News