Video Viral: ਚਰਚਾ 'ਚ ਛਾਇਆ 'ਕੁਮਕੁਮ ਭਾਗਿਆ' ਫੇਮ ਅਦਾਕਾਰਾ ਦਾ 'ਲਿਪਲੌਕ'
5/5/2018 2:28:26 PM
ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਵਿਕਰਮ ਭੱਟ ਆਪਣੀ ਵੈੱਬ ਸੀਰੀਜ਼ 'ਮਾਇਆ' ਦਾ ਦੂਜਾ ਭਾਗ ਜਲਦ ਲੈ ਕੇ ਆ ਰਹੇ ਹਨ। ਹਾਲ ਹੀ 'ਚ ਇਸ ਦਾ ਪ੍ਰਮੋਸ਼ਨਲ ਸਾਂਗ ਰਿਲੀਜ਼ ਹੋਇਆ ਹੈ। ਇਸ ਸੀਰੀਜ਼ 'ਚ 'ਕੁਮਕੁਮ ਭਾਗਿਆ' ਸੀਰੀਅਲ 'ਚ 'ਤਨੁਸ਼੍ਰੀ' ਦੀ ਭੂਮਿਕਾ ਨਿਭਾਉਣ ਵਾਲੀ ਲੀਨਾ ਜੁਮਾਨੀ ਅਹਿਮ ਰੋਲ 'ਚ ਨਜ਼ਰ ਆਵੇਗੀ। ਉਹ ਇਸ 'ਚ ਅਦਾਕਾਰਾ ਪ੍ਰਿਯਾਲ ਗੌਰ ਦੇ ਆਪੋਜ਼ਿਟ ਦਿਖੇਗੀ। ਜਾਣਾਕਾਰੀ ਮੁਤਾਬਕ ਦੋਵੇਂ ਅਭਿਨੇਤਰੀਆਂ 'ਲੈਸਬੀਅਨ' ਦੀ ਭੂਮਿਕਾ 'ਚ ਹਨ। ਪ੍ਰਿਯਾਲ ਨੇ ਲਿਖਿਆ, ''ਆਧੁਨਿਕ ਵਿਸ਼ਵ 'ਚ ਵੀ ਸਾਡੇ ਅਤੇ ਐੱਲ. ਜੀ. ਬੀ. ਟੀ. ਕਿਉ. (ਲੈਸਬੀਅਨ, ਗੇਅ) ਸਮੂਹ ਵਿਚਕਾਰ ਦਾ ਅੰਤਰ ਖਤਮ ਨਹੀਂ ਹੋਇਆ ਹੈ। ਜੇਕਰ ਇਹ ਸਾਡੇ ਨੇੜੇ ਹੁੰਦੇ ਹਨ ਤਾਂ ਅਸੀਂ ਅੱਜ ਵੀ ਅਜੀਬ ਮਹਿਸੂਸ ਕਰਦੇ ਹਾਂ। ਮੈਂ ਆਉਣ ਵਾਲੀ ਵੈੱਬ ਸੀਰੀਜ਼ 'ਮਾਇਆ 2' ਦੀ ਸ਼ੂਟਿੰਗ ਦੌਰਾਨ ਆਪਣੇ ਕਿਰਦਾਰ ਦਾ ਹਰ ਇਕ ਪਲ ਇਨਜੁਆਏ ਕੀਤਾ ਹੈ।
ਜ਼ਿਕਰਯੋਗ ਹੈ ਕਿ ਪ੍ਰਿਯਾਲ ਅਤੇ ਲੀਨਾ 'ਸਿੰਮੀ' ਅਤੇ 'ਰੂਹੀ' ਦੇ ਕਿਰਦਾਰ 'ਚ ਹਨ। ਪ੍ਰਿਯਲ ਨੇ ਜੋ ਵੀਡੀਓ ਸ਼ੇਅਰ ਕੀਤੀ, ਉਸ 'ਚ ਇਹ ਲੀਡ ਅਭਿਨੇਤਰੀਆਂ ਇਕ-ਦੂਜੇ ਨੂੰ ਕਿੱਸ ਕਰਦੀਆਂ ਦਿਖ ਰਹੀਆਂ ਹਨ। ਇਸ ਵੀਡੀਓ ਨੂੰ ਇਕ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵਿਕਰਮ ਭੱਟ ਦੀ 'ਮਾਇਆ 2' ਇਕ ਵਾਰ ਫਿਰ ਤੋਂ ਸਫਲ ਸਿੱਧ ਹੋ ਸਕਦੀ ਹੈ। ਇਹ ਸੀਰੀਜ਼ 30 ਮਈ ਨੂੰ ਰਿਲੀਜ਼ ਹੋਵੇਗੀ। ਪਹਿਲੀ ਸੀਰੀਜ਼ 'ਚ ਸ਼ਮਾ ਸਿਕੰਦਰ ਲੀਡ ਰੋਲ 'ਚ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ