ਅਮਿਤਾਭ ਨੇ ਸਿਹਤ ਨੂੰ ਲੈ ਕੇ ਕੀਤਾ ਖੁਲਾਸਾ, ‘KBC’ ਦੇ ਪਹਿਲੇ ਸੀਜਨ ’ਚ ਹੋਈ ਸੀ ਅਜਿਹੀ ਬੀਮਾਰੀ

9/16/2019 9:43:17 AM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ‘KBC ਸੀਜਨ 11’ ਦੇ ਦੌਰਾਨ ਇਕ ਬੇਹੱਦ ਸ਼ਾਕਿੰਗ ਗੱਲ ਦੱਸੀ ਹੈ। ਟਿਊਬਰਕਲੋਸਿਸ (ਟੀ. ਬੀ.) ਅਤੇ ਹੈਪਾਟਾਈਟਿਸ ਬੀ ’ਤੇ ਇਕ ਡਿਸਕਸ਼ਨ ਦੌਰਾਨ ਅਮਿਤਾਭ ਬੱਚਨ ਨੇ ਯਾਦ ਕੀਤਾ ਕਿ ਕਿਵੇਂ KBC ਦੇ ਪਹਿਲੇ ਸੀਜਨ ਦੌਰਾਨ ਉਨ੍ਹਾਂ ਦੀ ਗਲਤਫਹਿਮੀ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਗਈ ਸੀ। ਦਰਅਸਲ ‘ਕੌਣ ਬਣੇਗਾ ਕਰੋੜਪਤੀ’ ਦੇ ਪਹਿਲੇ ਸੀਜਨ ਦੌਰਾਨ ਹੀ ਅਮਿਤਾਭ ਨੂੰ ਪਿੱਠ ’ਚ ਦਰਦ ਹੁੰਦਾ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਆਪਣੀ ਕੁਰਸੀ ਕਾਰਨ ਉਨ੍ਹਾਂ ਨੂੰ ਅਜਿਹਾ ਫੀਲ ਹੋ ਰਿਹਾ ਹੈ ਪਰ ਕਾਰਨ ਕੁਝ ਹੋਰ ਹੀ ਸੀ।
PunjabKesari
ਅਮਿਤਾਭ ਬੱਚਨ ਨੇ ਇਸ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਸੀ ਕਿ ਪਹਿਲਾਂ ਸਾਲ, ਜਦੋਂ ਮੈਂ KBC ਸ਼ੁਰੂ ਕੀਤਾ। ਉਸ ਦਿਨ ਤੋਂ ਮੈਨੂੰ ਟੀ. ਬੀ. ਡਿਟੈਕਟ ਹੋਇਆ, ਇਹ ਸਪਾਇਨਲ ਟੀ.ਬੀ. ਸੀ। ਪਤਾ ਹੀ ਨਹੀਂ ਚਲਿਆ ਅਤੇ ਤਿੰਨ ਸਾਲ ਚਾਰ ਤੱਕ ਉਹ ਦਰਦ ਮੈਂ ਸਹਿੰਦਾ ਰਿਹਾ ਅਤੇ ਮੈਂ ਸੋਚਦਾ ਸੀ ਕਿ ਉਹ ਇਸ ਕੁਰਸੀ ਕਾਰਨ ਹੋ ਰਿਹਾ ਹੈ ਪਰ ਉਹ ਅਸਲ ’ਚ ਟਿਊਬਰਕਲੋਸਿਸ ਸੀ ਅਤੇ ਇਸ ਦਾ ਡਿਟੈਕਸ਼ਨ 4-5 ਸਾਲ ਬਾਅਦ ਹੋਇਆ।  ਉਸ ਤੋਂ ਬਾਅਦ ਮੈਂ ਇਲਾਜ ਕਰਾਇਆ ਅਤੇ ਠੀਕ ਹੋ ਗਿਆ। ਉਨ੍ਹਾਂ ਨੇ ਅੱਗੇ ਕਿਹਾ, ਜੇਕਰ ਮੈਂ ਇੱਥੇ ਤੁਹਾਡੇ ਸਾਹਮਣੇ ਮੌਜੂਦ ਹਾਂ ਅਤੇ ਮੈਂ ਟੀ. ਬੀ. ਫਰੀ ਹਾਂ ਤਾਂ ਉਹ ਇਸ ਵਜ੍ਹਾ ਨਾਲ ਕਿਉਂਕਿ ਮੈਂ ਠੀਕ ਸਮੇਂ ’ਤੇ ਆਪਣਾ ਇਲਾਜ ਕਰਵਾ ਲਿਆ ਸੀ।
PunjabKesari
ਧਿਆਨਯੋਗ ਹੈ ਕਿ KBC ਦੇ 11ਵੇਂ ਸੀਜਨ ਦੇ ਪਹਿਲੇ ਕਰੋੜਪਤੀ ਸਨੋਜ ਰਾਜ ਰਹੇ। ਸਨੋਜ ਬਿਹਾਰ ਤੋਂ ਸਨ। 15 ਠੀਕ ਸਵਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਨੇ ਇਕ ਕਰੋੜ ਰੁਪਏ ਜਿੱਤੇ। ਇਸ ਤਰ੍ਹਾਂ ਨਾਲ KBC ਦੇ ਸੈੱਟ ’ਤੇ ਬਿਹਾਰ ਦਾ ਟੈਲੇਂਟ ਨੂੰ ਇਕ ਵਾਰ ਫਿਰ ਚਮਕਿਆ ਹੈ। ਦੱਸ ਦੇਈਏ ਕਿ KBC ’ਚ ਬਿਹਾਰ ਦੇ ਹੀ ਸੁਸ਼ੀਲ ਕੁਮਾਰ 5 ਕਰੋੜ ਰੁਪਏ ਜਿੱਤ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News