ਪ੍ਰੀਤ ਹਰਪਾਲ ਦੇ ਗੀਤ ''ਲਹਿੰਗਾ'' ਦਾ ਪੋਸਟਰ ਜਾਰੀ, 29 ਅਗਸਤ ਨੂੰ ਹੋਵੇਗਾ ਰਿਲੀਜ਼

8/24/2018 10:31:33 AM

ਜਲੰਧਰ(ਬਿਊਰੋ)— 'ਯਾਰ ਬੇਰੁਜ਼ਗਾਰ', 'ਕੁਈਨ ਬਣਜਾ', 'ਬੇਬੇ', 'ਪੱਗ ਵਾਲੀ ਸੇਲਫੀ', 'ਕੰਗਨਾ', 'ਬਲੈਕ ਸੂਟ', 'ਕੇਸ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪ੍ਰੀਤ ਹਰਪਾਲ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਇਸ ਵਾਰ ਪ੍ਰੀਤ ਹਰਪਾਲ ਆਪਣੇ ਨਵੇਂ ਗੀਤ 'ਲਹਿੰਗਾ' ਨਾਲ ਚਰਚਾ 'ਚ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ।
 PunjabKesari

ਦੱਸਣਯੋਗ ਹੈ ਕਿ 'ਲਹਿੰਗਾ' ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਹੀ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ ਤੇ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ। ਪ੍ਰੀਤ ਹਰਪਾਲ ਦੇ ਇਸ ਗੀਤ ਨੂੰ ਟੀ. ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰੀਤ ਹਰਪਾਲ ਦਾ ਨਵਾਂ ਗੀਤ 'ਲਹਿੰਗਾ' 29 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News