ਜ਼ਿੰਦਗੀ ਦੇ ਵੱਖਰੇ ਰੰਗਾਂ ਨੂੰ ਦਿਖਾਉਂਦਾ ਹੈ ਤਰਸੇਮ ਜੱਸੜ ਦਾ ਗੀਤ ''ਲਾਈਫ'' (ਵੀਡੀਓ)

7/5/2019 9:47:04 AM

ਜਲੰਧਰ (ਬਿਊਰੋ) : 'ਅਸੂਲ', 'ਖੁੰਡੀ ਮੁੱਛ', 'ਸਰਦਾਰਾਂ' ਅਤੇ 'ਖੜੂਸ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੇ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਤਰਸੇਮ ਜੱਸੜ ਦਾ ਨਵਾਂ ਗੀਤ 'ਲਾਈਫ' ਰਿਲੀਜ਼ ਹੋਇਆ ਹੈ। ਰਿਲੀਜ਼ ਹੁੰਦਿਆਂ ਹੀ ਤਰਸੇਮ ਜੱਸੜ ਦਾ ਇਹ ਗੀਤ ਟਰੈਡਿੰਗ 'ਚ ਛਾਇਆ ਹੋਇਆ ਹੈ। 'ਲਾਈਫ' ਗੀਤ ਬੋਲ ਖੁਦ ਤਰਸੇਮ ਜੱਸੜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ ਅਤੇ ਗੀਤ ਨੂੰ ਮਿਊਜ਼ਿਕ ਵੈਸਟਰਨ ਪੇਂਡੂ ਵੱਲੋਂ ਦਿੱਤਾ ਗਿਆ ਹੈ। ਦੱਸ ਦਈਏ ਕਿ ਤਰਸੇਮ ਜੱਸੜ ਨੇ 'ਲਾਈਫ' ਗੀਤ 'ਚ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰੇਕ ਗੀਤ 'ਚ ਹਮੇਸ਼ਾ ਚੁੱਪ ਰਹਿਣ ਵਾਲਾ ਤਰਸੇਮ ਜੱਸੜ ਵੱਖਰੇ ਹੀ ਅੰਦਾਜ਼ ਤੇ ਲੋਰ 'ਚ ਨਜ਼ਰ ਆ ਰਹੇ ਹਨ। 


ਦੱਸਮਯੋਗ ਹੈ ਕਿ ਬੀਤੇ ਦਿਨੀਂ ਤਰਸੇਮ ਜੱਸੜ ਨੇ ਸੋਸ਼ਲ ਮੀਡੀਆ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜੋ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਤਰਸੇਮ ਜੱਸੜ ਨੇ ਕੈਪਸ਼ਨ 'ਚ ਲਿਖਿਆ ਸੀ, 'ਜੱਸੜ ਤਾਂ ਜ਼ੀਰੋ ਸਭ ਮਾਲਕ ਲਿਖਾਵੇ ਸਾਡੀ ਕੀ ਔਕਾਤ ਇਹ ਤਾਂ ਓਹੀ ਫਰਮਾਵੇ।'' ਤਰਸੇਮ ਜੱਸੜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਤਰਸੇਮ ਜੱਸੜ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਨ੍ਹਾਂ ਨੇ 'ਊੜਾ ਆੜਾ', 'ਰੱਬ ਦਾ ਰੇਡੀਓ' 'ਦਾਣਾ ਪਾਣੀ', 'ਸਰਦਾਰ ਮੁਹੰਮਦ', 'ਰੱਬ ਦਾ ਰੇਡੀਓ 2' ਅਤੇ 'ਅਫਸਰ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਿਭਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News