B''Day Spl : 32 ਦੀ ਉਮਰ ''ਚ ਵੀ ਹਸੀਨ ਦਿਖਦੀ ਹੈ ਲੀਜ਼ਾ ਹੇਡਨ (ਦੇਖੋ ਤਸਵੀਰਾਂ)

6/17/2018 7:30:01 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਬੋਲਡ ਕਿਰਦਾਰ ਨਿਭਾਅ ਕੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਲੀਜ਼ਾ ਹੇਡਨ ਅੱਜ 32 ਸਾਲ ਦੀ ਹੋ ਗਈ ਹੈ। ਲੀਜ਼ਾ ਦਾ ਜਨਮ 17 ਜੂਨ, 1986 ਨੂੰ ਚੇਨਈ 'ਚ ਹੋਇਆ ਸੀ। ਲੀਜ਼ਾ ਆਪਣੀਆਂ ਫਿਲਮਾਂ 'ਚ ਜ਼ਿਆਦਾਤਰ ਹੌਟ ਅਦਾਵਾਂ ਲਈ ਮਸ਼ਹੂਰ ਹੈ। ਉੱਥੇ ਹੀ ਲੀਜ਼ਾ ਪ੍ਰਤੀ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਲੀਜ਼ਾ ਦੇ ਪਿਤਾ ਭਾਰਤ ਦੇ ਰਹਿਣ ਵਾਲੇ ਹਨ ਪਰ ਉਸ ਦੀ ਮਾਂ ਆਸਟ੍ਰੇਲੀਆ ਤੋਂ ਹੈ। ਲੀਜ਼ਾ ਦਾ ਅਸਲ ਨਾਂ ਐਲੀਜ਼ਾਬੇਥ ਮੈਰੀ ਹੇਡਨ ਹੈ। ਬਚਪਨ ਤੋਂ ਹੀ ਲੀਜ਼ਾ ਨੂੰ ਅਦਾਕਾਰੀ ਅਤੇ ਮਾਡਲਿੰਗ ਦਾ ਸ਼ੌਕ ਸੀ। ਲੀਜ਼ਾ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ 'ਚ ਬਤੌਰ ਮਾਡਲਿੰਗ ਕਰਕੇ ਸ਼ੁਰੂ ਕੀਤੀ ਸੀ। ਲੀਜ਼ਾ ਨੇ ਸਾਲ 2016 'ਚ ਆਪਣੇ ਪ੍ਰੇਮੀ ਅਤੇ ਬਿਜ਼ਨਸਮੈਨ ਡੀਨੋ ਲਾਲਵਾਨੀ ਨਾਲ ਵਿਆਹ ਕਰਵਾ ਲਿਆ ਸੀ। ਲੀਜ਼ਾ ਦਾ ਇਕ ਬੇਟਾ ਹੈ। ਲੀਜ਼ਾ ਅਕਸਰ ਆਪਣੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

PunjabKesari
ਲੀਜ਼ਾ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਸਨੂੰ ਯੋਗਾ ਦਾ ਬਹੁਤ ਸ਼ੌਕ ਹੈ। ਉਹ ਮਾਡਲਿੰਗ 'ਚ ਆਉਣ ਤੋਂ ਪਹਿਲਾਂ ਯੋਗਾ ਟ੍ਰੇਨਰ ਬਣਨਾ ਚਾਹੁੰਦੀ ਸੀ ਪਰ ਕਿਸਮਤ ਨੇ ਉਸਨੂੰ ਮਾਡਲ ਦੇ ਰੂਪ 'ਚ ਚੁਣਿਆ। ਫੈਸ਼ਨ ਇੰਡਸਟਰੀ 'ਚ ਪਛਾਣ ਬਣਾਉਣ ਵਾਲੀ ਲੀਜ਼ਾ ਹੇਡਨ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਫਿਲਮ 'ਆਇਸ਼ਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਹਾਊਸਫੁੱਲ 3', 'ਦਿ ਸ਼ੌਕੀਨਜ਼', 'ਕਵੀਨ', 'ਏ ਦਿਲ ਹੈ ਮੁਸ਼ਕਿਲ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News