ਕੋਰੋਨਾ ਤੋਂ ਬਾਅਦ ਫਿਲਮ ਇੰਡਸਟਰੀ ਦੇ ਸਾਹਮਣੇ ਮਾਨਸੂਨ ਦਾ ਖਤਰਾ, ਤੋੜਨੇ ਪੈਣਗੇ ਇਨ੍ਹਾਂ ਫਿਲਮਾਂ ਦੇ ਸੈੱਟ
5/22/2020 10:50:22 AM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੇ ਐਕਟਰ, ਨਿਰਮਾਤਾ ਅਤੇ ਨਿਰਦੇਸ਼ਕ ਫਰਹਾਨ ਅਖਤਰ ਦੀ ਫਿਲਮ ‘ਡੋਂਗਰੀ ਟੂ ਦੁਬਈ’ ਦੇ ਸਾਹਮਣੇ ਲਾਕਡਾਊਨ ਕਾਰਨ ਇਕ ਵੱਡੀ ਮੁਸੀਬਤ ਆ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੂੰ ਫਿਲਮ ਲਈ ਮੁੰਬਈ ਦੇ ਮਢ ਆਈਲੈਂਡ ਵਿਚ ਬਣਾਇਆ ਗਿਆ ਸੈੱਟ ਹੁਣ ਮੀਂਹ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੋੜਨਾ ਪੈ ਸਕਦਾ ਹੈ। ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਯਾਵਾੜੀ’ ਲਈ ਮੁੰਬਈ ਫਿਲਮ ਸਿਟੀ ਵਿਚ ਛੇ ਕਰੋੜ ਦੀ ਲਾਗਤ ਨਾਲ ਬਣਿਆ ਸੈੱਟ ਵੀ ਇਸ ਪਰੇਸ਼ਾਨੀ ਤੋਂ ਲੰਘ ਰਿਹਾ ਹੈ। ਫਿਲਮ ਦੇ ਨਿਰਦੇਸ਼ਕ ਸ਼ੂਜਾਤ ਸੌਦਾਗਰ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਭਾਰਤ ਵਿਚ ਲਾਕਡਾਊਨ ਵਧਦਾ ਹੀ ਜਾ ਰਿਹਾ ਹੈ। ਉਹ ਕਹਿੰਦੇ ਹਨ, ‘‘ਸਾਡੇ ਕੋਲ ਮਾਨਸੂਨ ਤੋਂ ਪਹਿਲਾਂ ਹੁਣ ਲੱਗਭਗ ਕੁੱਝ ਦੋ ਹਫਤੇ ਹੀ ਬਾਕੀ ਬਚੇ ਹਨ।’’
ਸ਼ੁਜਾਤ ਸੌਦਾਗਰ ਦਾ ਕਹਿਣਾ ਹੈ,‘‘ਅਸੀਂ ਇਸ ਸੈੱਟ ਨੂੰ ਹੁਣ ਜ਼ਿਆਦਾ ਦਿਨਾਂ ਤੱਕ ਖੜ੍ਹਾ ਨਹੀਂ ਰੱਖ ਸਕਦੇ। ਇਕ ਵਾਰ ਸਾਨੂੰ ਉਪਰ ਤੋਂ ਆਗਿਆ ਮਿਲ ਜਾਵੇਗੀ ਤਾਂ ਅਸੀਂ ਇਸ ਸੈੱਟ ਨੂੰ ਖਤਮ ਕਰ ਦੇਵਾਂਗੇ। ਮਾਨਸੂਨ ਨਿਕਲ ਜਾਣ ਤੋਂ ਬਾਅਦ ਇਸ ਨੂੰ ਦੁਬਾਰਾ ਤੋਂ ਬਣਾਇਆ ਜਾਵੇਗਾ। ਇਸ ਸਮੇਂ ਇਹੀ ਫੈਸਲਾ ਸਭ ਤੋਂ ਠੀਕ ਲੱਗ ਰਿਹਾ ਹੈ। ਇਹ ਇਕ ਬਹੁਤ ਹੀ ਔਖਾ ਸਮਾਂ ਹੈ ਪਰ ਫਿਰ ਵੀ ਇਸ ਦੇ ਨਿਰਮਾਤਾ ਬਹੁਤ ਹੀ ਜਲਦ ਫੈਸਲਾ ਲੈਣਗੇ।’’
ਫਿਲਮ ਦੇ ਨਿਰਮਾਤਾਵਾਂ ਨੇ 80 ਅਤੇ 90 ਦੇ ਦਹਾਕੇ ਦਾ ਮੁੰਬਈ ਦਿਖਾਉਣ ਲਈ ਮਢ ਆਈਲੈਂਡ ਵਿਚ ਇਹ ਸੈੱਟ ਬਣਾਇਆ ਹੈ । ਹਾਲਾਂਕਿ ਹੁਣ ਇਸ ਸੈੱਟ ਨੂੰ ਫਿਰ ਤੋਂ ਬਣਾਉਣ ਵਿਚ ਨਿਰਮਾਤਾਵਾਂ ਦਾ ਜ਼ਰੂਰਤ ਤੋਂ ਜ਼ਿਆਦਾ ਪੈਸਾ ਖਰਚ ਹੋਣ ਵਾਲਾ ਹੈ। ਸ਼ੁਜਾਤ ਸੌਦਾਗਰ ਕਹਿੰਦੇ ਹਨ,‘‘ 80 ਅਤੇ 90 ਦੇ ਦਹਾਕੇ ਦੇ ਡੋਂਗਰੀ ਦਾ ਨਿਰਮਾਣ ਕਰਨਾ ਬਹੁਤ ਜਰੂਰੀ ਸੀ ਕਿਉਂਕਿ ਅਸੀਂ ਕਹਾਣੀ ਦੀ ਪਿਛੋਕੜ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਇਹ ਇਕ ਬਹੁਤ ਵੱਡਾ ਸੈੱਟ ਹੈ, ਇਸ ਲਈ ਇਸ ਨੂੰ ਫਿਰ ਤੋਂ ਬਣਾਉਣਾ ਬਹੁਤ ਹੀ ਚੁਣੋਤੀ ਭਰਪੂਰ ਹੋਣ ਵਾਲਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਸੈੱਟ ਦੀ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਬਚਾ ਲਿਆ ਜਾਵੇ। ਇਸ ਸੈੱਟ ’ਤੇ ਅਸੀਂ ਇਕ ਵੀ ਦਿਨ ਸ਼ੂਟਿੰਗ ਨਹੀਂ ਕੀਤੀ ਹੈ।’’ਦੱਸ ਦੇਈਏ ਕਿ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੇ ਨਿਰਮਾਣ ਵਿਚ ਬਣ ਰਹੀ ਇਹ ਫਿਲਮ ਹੁਸੈਨ ਜੈਦੀ ਦੀ ਇਸੇ ਸਿਰਲੇਖ ਹੇਠ ਲਿਖੀ ਕਿਤਾਬ ’ਤੇ ਆਧਾਰਿਤ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ