'ਲੌਕ ਡਾਊਨ' 'ਚ ਬਾਹਰ ਨਿਕਲਦੇ ਹੀ ਕੀ ਪੁਲਸ ਨੇ ਇਸ ਨਿਰਦੇਸ਼ਕ ਦਾ ਚਾੜ੍ਹਿਆ ਕੁਟਾਪਾ? ਖੁਦ ਦੱਸੀ ਸੱਚਾਈ

3/31/2020 8:05:11 AM

ਜਲੰਧਰ (ਵੈੱਬ ਡੈਸਕ) - 'ਲੌਕ ਡਾਊਨ' ਵਿਚ ਸਾਰੇ ਘਰਾਂ ਵਿਚ ਕੈਦ ਹਨ। ਅਜਿਹੇ ਵਿਚ ਸੋਸ਼ਲ ਮੀਡੀਆ ਦਾ ਦੌਰ ਹੈ ਤਾਂ ਕਈ ਵੀਡੀਓਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਅਤੇ ਫਿਰ ਪੁਲਸ ਪਿਟਾਈ ਕਰਦੀ ਹੈ। ਇਸ ਸਭ ਦੌਰਾਨ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਵੀਡੀਓ ਮਸ਼ਹੂਰ ਨਿਰਦੇਸ਼ਕ ਸੁਧੀਰ ਮਿਸ਼ਰਾ ਨਜ਼ਰ ਆ ਰਹੇ ਹਨ। ਪੁਲਸ ਇਕ ਸ਼ਖ਼ਸ ਨੂੰ ਮਾਰ ਰਹੀ ਹੈ ਅਤੇ ਫਟਕਾਰ ਲਗਾ ਰਹੀ ਹੈ। ਇਕ ਸ਼ਖਸ ਨੇ ਵੀਡੀਓ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ 'ਸੁਧੀਰ ਮਿਸ਼ਰਾ ਦੀ ਪਿਟਾਈ ਹੋ ਰਹੀ ਹੈ। ਉਨ੍ਹਾਂ ਨੇ 'ਲੌਕ ਡਾਊਨ' ਦੌਰਾਨ ਨਿਯਮਾਂ ਦਾ ਪਾਲਣ ਨਹੀਂ ਕੀਤਾ। ਇਹੀ ਉਸਦੀ ਸੱਚਾਈ ਹੈ। ਇਹ ਕੋਰੋਨਾ ਨਾਲ ਲੜਨ ਵਿਚ ਕਿ ਯੋਗਦਾਨ ਦੇਣਗੇ।

ਵੀਡੀਓ ਦੇਖ ਸੁਧੀਰ ਮਿਸ਼ਰਾ ਨੇ ਟਵੀਟ ਕੀਤਾ- ''ਕਿਸੇ ਤੋਂ ਇਸ ਤਰ੍ਹਾਂ ਮਾਰ ਖਾ ਸਕਦਾ ਹਾਂ ਕੀ? ਹਰ ਪਲ ਸਫੈਦ ਵਾਲ ਵਾਲਾ ਸੁਧੀਰ ਮਿਸ਼ਰਾ ਕੀ? 'ਭਗਤ' ਖੁਸ਼ ਹੈ ਤਾਂ ਸਮਝ ਵਿਚ ਆਇਆ, ਜੋ ਪਸੰਦ ਕਰਦੇ ਹਨ ਉਹ ਸਾਡਾ ਸਟਾਈਲ ਨਹੀਂ ਪਛਾਣਦੇ।'' ਇਕ ਹੋਰ ਟਵੀਟ ਵਿਚ ਸੁਧੀਰ ਮਿਸ਼ਰਾ ਨੇ ਲਿਖਿਆ, ''ਮੈਨੂੰ ਕਾਫੀ ਹਾਸਾ ਆ ਰਿਹਾ ਹੈ ਕਿ ਬਿਨਾ ਕਿਸੇ ਰਿਐਕਟ ਦੇ ਮੈਂ ਕੁੱਟਿਆ ਜਾਉਗਾ। ਹਰ ਸਫੈਦ ਵਾਲਾਂ ਵਾਲਾ ਲੰਬਾ ਆਦਮੀ ਮੈਂ ਨਹੀਂ ਹਾਂ। ਮੈਂ ਟਰੋਲ ਬ੍ਰਿਗੇਡ ਦੀ ਖੁਸ਼ੀ ਦੇਖ ਕੇ ਹੈਰਾਨ ਹਾਂ।ਕਿੰਨਾ ਘਟੀਆ ਹੈ ਇਹ। ਜਿਹੜਾ ਵੀ ਇਹ ਕਾਇਰ ਹੈ, ਜੋ ਇਸ ਤਰ੍ਹਾਂ ਮਾਰ ਖਾਂਦਾ ਹੈ, ਇਹ ਮੈਂ ਨਹੀਂ ਹਾਂ, ਬਿਮਾਰ ਮਾਨਸਿਕਤਾ ਵਾਲਿਓ। ਜ਼ਿੰਦਗੀ ਵਿਚ ਕਰਨ ਕੋਈ ਚੰਗਾ ਕੰਮ ਲੱਭੋ।''

'ਕੋਰੋਨਾ ਵਾਇਰਸ' ਦੇ ਮਾਮਲੇ ਹਰ ਦਿਨ ਵਧਦੇ ਹੀ ਜਾ ਰਹੇ ਹਨ। ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ। ਹਾਲਾਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 1 ਹਫਤੇ ਤੋਂ 21 ਦਿਨ ਦੇ 'ਲੌਕ ਡਾਊਨ' ਦਾ ਐਲਾਨ ਕੀਤਾ ਹੈ।    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News