ਵਿਆਹ ਲਈ ਰਣਬੀਰ-ਆਲੀਆ ਖਰੀਦ ਰਹੇ ਨੇ ਨਵਾਂ ਘਰ, ਵੀਡੀਓ ''ਚ ਦੇਖੋ ਸਬੂਤ

4/19/2019 10:39:25 AM

ਮੁੰਬਈ (ਬਿਊਰੋ) : ਹਾਲ ਹੀ 'ਚ ਆਲੀਆ ਭੱਟ ਤੇ ਵਰੁਣ ਧਵਨ ਦੀ ਫਿਲਮ 'ਕਲੰਕ' ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਰਣਬੀਰ ਤੇ ਆਲੀਆ ਬਾਰੇ ਚਰਚੇ ਸ਼ੁਰੂ ਹੋ ਗਏ ਹਨ। ਜੀ ਹਾਂ, ਹੁਣ ਸੁਰਖੀਆਂ ਦਾ ਕਾਰਨ ਹੈ ਦੋਵਾਂ ਦਾ ਇਕ ਜਨਰਲ ਮੀਟਿੰਗ 'ਚ ਇਕੱਠੇ ਨਜ਼ਰ ਆਉਣਾ। ਦੋਵਾਂ ਨੇ ਇਹ ਮੀਟਿੰਗ ਕਿਸ ਨਾਲ ਤੇ ਕਿਉਂ ਕੀਤੀ, ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ। ਆਲੀਆ ਭੱਟ ਤੇ ਵਰੁਣ ਧਵਨ ਨੂੰ ਦੇਖ ਲੱਗ ਰਿਹਾ ਹੈ ਕਿ ਹੁਣ ਇਹ ਆਪਣਾ ਪਿਆਰ ਕਿਸੇ ਤੋਂ ਲੁਕਾਉਣਾ ਨਹੀਂ ਚਾਹੁੰਦੇ। ਦੋਵਾਂ ਦੀ ਮੀਟਿੰਗ ਤੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਨੇ ਇਸ ਦੌਰਾਨ ਇੰਟੀਰੀਅਰ ਡਿਜ਼ਾਈਨਰ ਫਾਰਮ 'ਚ ਜਾਂਦੇ ਹੋਏ ਨਜ਼ਰ ਆਏ ਸੀ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਜਲਦ ਹੀ ਇਕੱਠੇ ਇਕ ਘਰ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ।

 
 
 
 
 
 
 
 
 
 
 
 
 
 

Loved his shoes 😍😛 #RanbirKapoor #AliaBhatt @viralbhayani

A post shared by Viral Bhayani (@viralbhayani) on Apr 17, 2019 at 12:24pm PDT


ਦੱਸ ਦਈਏ ਕਿ ਆਲੀਆ-ਰਣਬੀਰ ਦੋਵੇਂ ਪਹਿਲੀ ਵਾਰ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ। ਫਿਲਮ 'ਚ ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ ਤੇ ਮੌਨੀ ਰਾਏ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸੇ ਫਿਲਮ ਦੌਰਾਨ ਹੀ ਦੋਵਾਂ ਦੇ ਅਫੇਅਰ ਦੀ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News