ਟੀ.ਵੀ. ਦੀ ਇਸ ਅਦਾਕਾਰ ਨੇ ਕੀਤੀ ਮੰਗਣੀ, ਸਾਂਝੀਆਂ ਕੀਤੀਆਂ ਤਸਵੀਰਾਂ

3/10/2018 3:18:07 PM

ਮੁੰਬਈ (ਬਿਊਰੋ)— ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੀ ਪਰਿਧੀ ਮਤਲਬ ਲਵਲੀਨ ਕੌਰ ਸਾਸਨ ਨੇ ਆਪਣੇ ਬੁਆਏਫਰੈਂਡ ਕੌਸ਼ਿਕ ਕ੍ਰਿਸ਼ਣਮੂਰਤੀ ਨਾਲ ਮੰਗਣੀ ਕਰ ਲਈ ਹੈ। ਇਹ ਮੰਗਣੀ 9 ਮਾਰਚ ਨੂੰ ਹੋਈ ਹੈ। ਲਵਲੀਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਮੰਗਣੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਵੀ ਕੀਤੀਆਂ ਹਨ। ਕੌਸ਼ਿਕ ਸਾਊਥ ਇੰਡੀਅਨ ਹਨ ਅਤੇ ਮੰਗਣੀ ਬੈਂਗਲੂਰ ਵਿਚ ਹੋਈ।
PunjabKesari
ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਰੋਕਾ 1 ਸਾਲ ਪਹਿਲਾਂ ਹੋ ਗਿਆ ਸੀ। ਲਵਲੀਨ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਭਰਜਾਈ ਨੇ ਕੌਸ਼ਿਕ ਨਾਲ ਉਨ੍ਹਾਂ ਦੀ ਪਹਿਚਾਣ ਕਰਵਾਈ ਸੀ। ਲਵਲੀਨ ਨੇ ਫਿਲਹਾਲ ਟੀ. ਵੀ. ਤੋਂ ਬ੍ਰੇਕ ਲਿਆ ਹੈ। ਖਬਰ ਹੈ ਕਿ ਦੋਵੇਂ ਇਸ ਸਾਲ ਦੇ ਅੰਤ ਤੱਕ ਵਿਆਹ ਕਰ ਸਕਦੇ ਹਨ। ਲਵਲੀਨ ਨੇ ਹੁਣ ਤੱਕ ਨਾਲ ' ਸਾਥ ਨਿਭਾਣਾ ਸਾਥੀਆ' ਤੋਂ ਇਲਾਵਾ 'ਬੜੇ ਅੱਛੇ ਲੱਗਤੇ ਹੈਂ', 'ਕਿਆ ਹੁਆ ਤੇਰਾ ਵਾਧਾ' 'ਚ ਵੀ ਕੰਮ ਕੀਤਾ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News