ਬਾਲੀਵੁੱਡ ਫਿਲਮਾਂ ਦਾ ਬਾਕਸ ਆਫਿਸ ''ਤੇ ਡਬਲ ਧਮਾਕਾ
3/1/2019 11:39:30 AM
ਜਲੰਧਰ(ਬਿਊਰੋ)— ਅੱਜ ਬਾਕਸ ਆਫਿਸ 'ਤੇ ਬਾਲੀਵੁੱਡ ਦੀ ਦੋ ਫਿਲਮਾਂ 'ਸੋਨ ਚਿੜੀਆ' ਤੇ 'ਲੁਕਾ ਛਿਪੀ' ਰਿਲੀਜ਼ ਹੋ ਰਹੀਆਂ ਹਨ। ਦੋਵੇਂ ਫਿਲਮਾਂ ਹੀ ਵੱਖ-ਵੱਖ ਵਿਸ਼ੇ ਦੀਆਂ ਹਨ। ਗੱਲ ਕਰੀਏ 'ਲੁਕਾ ਛਿਪੀ' 'ਚ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਮੁੱਖ ਭੂਮਿਕਾ 'ਚ ਹਨ। ਦੋਵਾਂ ਦੀ ਜੋੜੀ ਪਹਿਲੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਮਥੁਰਾ 'ਚ ਫਿਲਮਾਈ ਗਈ ਹੈ ਜੋ ਇੱਕ ਰੋਮਾਂਟਿਕ ਕਹਾਣੀ ਹੈ।
ਫਿਲਮ 'ਚ ਇਨ੍ਹਾਂ ਤੋਂ ਇਲਾਵਾ ਪੰਕਜ ਤ੍ਰਿਪਾਠੀ ਅਤੇ ਅਪਰਾਸ਼ਕਤੀ ਖੁਰਾਣਾ ਵੀ ਨਜ਼ਰ ਆ ਰਹੇ ਹਨ। ਇਸ ਨੂੰ ਲਕਸ਼ਮਣ ਉਤੇਕਰ ਨੇ ਡਾਇਰੈਕਟ ਕੀਤਾ ਹੈ।
ਦੂਜੀ ਫਿਲਮ 'ਸੋਨ ਚਿੜਿਆ' ਦੀ ਕਹਾਣੀ ਚੰਬਲ ਦੇ ਡਾਕੂਆਂ 'ਤੇ ਆਧਾਰਿਤ ਹੈ ਅਤੇ ਇਹ ਕ੍ਰਾਈਮ ਬੇਸਡ ਫਿਲਮ ਹੈ। ਇੰਨਾ ਹੀ ਨਹੀਂ, ਇੱਥੇ ਸੱਤਾ ਹਾਸਿਲ ਕਰਨ ਲਈ ਕਈ ਗਰੋਹ ਸੰਘਰਸ਼ ਦੀ ਲੜਾਈ ਲੜਦੇ ਹੋਏ ਨਜ਼ਰ ਆਉਣਗੇ। ਇਸ ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਮੁੱਖ ਕਿਰਦਾਰ 'ਚ ਹਨ। ਫਿਲਮ 'ਚ ਭੂਮੀ ਪੇਂਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੋਰੇ ਅਤੇ ਆਸ਼ੂਤੋਸ਼ ਰਾਣਾ ਵਰਗੇ ਕਲਾਕਾਰ ਹਨ। 'ਸੋਨ ਚਿੜਿਆ' ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ