ਪਰਦੇ ''ਤੇ ''Luka Chuppi'' ਕਰਦੇ ਨਜ਼ਰ ਆਏ ਕਾਰਤਿਕ ਤੇ ਕ੍ਰਿਤੀ

1/25/2019 9:25:38 AM

ਮੁੰਬਈ(ਬਿਊਰੋ)— ਜਲਦੀ ਹੀ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਲੁਕਾਛੁਪੀ' ਰਿਲੀਜ਼ ਹੋਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਟੀਮ ਨੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਬੀਤੇ ਦਿਨ ਦੋਵਾਂ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। 2 ਮਿੰਟ 49 ਸੈਕਿੰਡ ਦੇ ਟਰੇਲਰ 'ਚ ਕਈ ਥਾਂ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਤੁਸੀਂ ਖੁਦ ਨੂੰ ਹੱਸਣ ਤੋਂ ਰੋਕ ਨਹੀਂ ਪਾਓਗੇ। ਇਸ ਦੀ ਸ਼ੁਰੂਆਤ ਕਾਰਤਿਕ ਤੋਂ ਹੁੰਦੀ ਹੈ ਜਿੱਥੇ ਉਹ ਵਿਆਹ ਕਰਵਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ।

ਕ੍ਰਿਤੀ ਨੂੰ ਵਿਆਹ ਲਈ ਪਰਪੋਜ਼ ਕਰਨ ਤੋਂ ਬਾਅਦ ਕਿਰਤੀ ਲਿਵ ਇੰਨ 'ਚ ਰਹਿਣ ਦੀ ਸਲਾਹ ਦਿੰਦੀ ਹੈ ਜਿਸ ਤੋਂ ਬਾਅਦ ਦੋਵਾਂ ਦਾ ਰਿਸ਼ਤਾ ਉਲਜਦਾ ਜਾਂਦਾ ਹੈ। ਕਹਾਣੀ 'ਚ ਟਵੀਟਸ ਉਦੋਂ ਆਉਂਦਾ ਹੈ ਜਦੋਂ ਦੋਵੇਂ ਆਪਣੇ ਪਰਿਵਾਰ ਨੂੰ ਝੂਠੇ ਵਿਆਹ ਦੀ ਮਨਘੜਤ ਕਹਾਣੀਆਂ ਸੁਣਾਉਂਦੇ ਹਨ। 'ਲੁਕਾਛੁਪੀ' ਨੂੰ ਦਿਨੇਸ਼ ਵੀਜਨ ਨੇ ਡਾਇਰੈਕਟ ਕੀਤਾ ਹੈ ਅਤੇ ਫਿਲਮ ਇਕ ਮਾਰਚ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News