''Luka Chuppi'' ਦਾ ਪਹਿਲਾ ਗੀਤ ''ਪੋਸਟਰ ਲਗਵਾ ਦੋ'' ਹੋਇਆ ਰਿਲੀਜ਼

1/30/2019 11:24:34 AM

ਮੁੰਬਈ(ਬਿਊਰੋ)— ਕਾਰਤਿਕ ਆਰਿਅਨ ਤੇ ਕ੍ਰਿਤੀ ਸੈਨਨ ਪਹਿਲੀ ਵਾਰ ਆਨਸਕ੍ਰੀਨ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਦੀ ਆਉਣ ਵਾਲੀ ਫਿਲਮ 'ਲੁਕਾ-ਛਿਪੀ' ਜਲਦ ਰਿਲੀਜ਼ ਹੋਣ ਵਾਲੀ ਹੈ ਅਤੇ ਫਿਲਮ ਦਾ ਪਹਿਲਾ ਗੀਤ 'ਪੋਸਟਰ ਲਗਵਾ ਦੋ' ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦਾ ਪਹਿਲਾ ਗੀਤ 'ਯੇ ਖਬਰ ਛਪਵਾ ਦੋ ਅਖਬਾਰ ਮੇਂ' 1997 'ਚ ਆਈ ਫਿਲਮ 'ਅਫਲਾਤੂਨ' ਦੇ ਸੁੱਪਰਹਿੱਟ ਗੀਤ ਦਾ ਰੀਮੇਕ ਹੈ। ਹੁਣ ਇਸ ਗੀਤ ਦਾ ਰੀਮੇਕ ਇਸ ਫਿਲਮ ਲਈ ਕ੍ਰਿਏਟ ਕੀਤਾ ਗਿਆ ਹੈ। ਗੀਤ ਦੇ ਵੀਡੀਓ ਦੀ ਗੱਲ ਕਰੀਏ ਤਾਂ ਇਸ 'ਚ ਕਾਰਤਿਕ-ਕ੍ਰਿਤੀ ਦੋਵੇਂ ਹੀ ਕਾਫੀ ਸਟਾਈਲਿਸ਼ ਨਜ਼ਰ ਆ ਰਹੇ ਹਨ।

ਇਸ ਵਿਚ 150 ਡਾਂਸਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਪੰਕਜ ਤ੍ਰਿਪਾਠੀ, ਵਿਨੇ ਪਾਠਕ ਤੇ ਅਪਾਰਸ਼ਕਤੀ ਖੁਰਾਣਾ ਵੀ ਨਜ਼ਰ ਆਉਣਗੇ। ਗੀਤ ਨੂੰ ਵਿਜੇ ਗਾਂਗੁਲੀ ਨੇ ਕੋਰੀਓਗ੍ਰਾਫ ਕੀਤਾ ਹੈ। ਫਿਲਮ ਦੇ ਨਿਰਮਾਤਾ ਦਿਨੇਸ਼ ਵਿਜ਼ਨ ਕਹਿੰਦੇ ਹਨ, ''ਇਹ ਪਹਿਲਾ ਗੀਤ ਸੀ, ਜਿਸ ਨੂੰ ਅਸੀਂ ਫਿਲਮ ਲਈ ਚੁਣਿਆ ਸੀ। ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਇਸ ਨੂੰ ਕਿਵੇਂ ਵਰਤੋਂ ਵਿਚ ਲਿਆਈਏ ਪਰ ਉਸ ਤੋਂ ਪਹਿਲਾਂ ਹੀ ਅਸੀਂ ਇਸ ਨੂੰ ਖਰੀਦ ਚੁੱਕੇ ਸੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News