Movie Review: ਕਾਮੇਡੀ ਦਾ ਫੁੱਲ ਡੋਜ਼ ਹੈ 'ਲੁਕਾ ਛੁਪੀ'

3/1/2019 1:32:00 PM

ਫਿਲਮ: ਲੁਕਾ ਛਿਪੀ
ਕਲਾਕਾਰ: ਕਾਰਤਿਕ ਆਰੀਅਨ, ਕ੍ਰਿਤੀ ਸੈਨਨ ਅਤੇ ਅਪਾਰਸ਼ਕਤੀ ਖੁਰਾਣਾ
ਡਾਇਰੈਕਟਰ: ਲਕਸ਼ਮਣ ਉਤੇਕਰ

ਭਾਰਤ 'ਚ ਖਾਸ ਕਰਕੇ ਬਾਲੀਵੁੱਡ 'ਚ ਰੋਮਾਂਟਿਕ ਜਾਨਰ ਦੀਆਂ ਫਿਲਮਾਂ ਇਕ ਖਾਸ ਥਾਂ ਰੱਖਦੀਆਂ ਹਨ। ਫਿਲਮਾਂ 'ਚ ਹਮੇਸ਼ਾ ਡਰਾਮੈਟਿਕ ਅੰਦਾਜ਼ 'ਚ ਰੁਮਾਂਸ ਨੂੰ ਫਿਲਮਾਇਆ ਜਾਂਦਾ ਰਿਹਾ ਹੈ। DDLJ, 'ਸਿਲਸਿਲਾ', 'ਹਮ ਆਪਕੇ ਹੈਂ ਕੌਣ', 'ਮੋਹਬੱਤੇ' ਇਸ ਦੀਆਂ ਉਦਾਹਰਣਾਂ ਹਨ। ਸਾਡੇ ਸਮਾਜ ਦੀ ਮਾਨਸਿਕਤਾ ਕੁਝ ਅਜਿਹੀ ਹੈ ਕਿ ਇਕ ਕਪੱਲ ਲਈ ਪੂਰੀ ਆਜ਼ਾਦੀ ਨਾਲ ਪਿਆਰ ਕਰਨਾ ਜਾਂ ਰਿਲੇਸ਼ਨਸ਼ਿਪ 'ਚ ਰਹਿਣਾ, ਸਮਾਜ ਨੂੰ ਹਜ਼ਮ ਨਹੀਂ ਹੁੰਦਾ। ਜੇਕਰ ਕੋਈ ਲਿਵ ਇਨ 'ਚ ਰਹਿੰਦਾ ਹੈ ਤਾਂ ਇਹ ਸਮਾਜ ਦੀ ਨਜ਼ਰਾਂ ਗਲਤ ਮੰਨਿਆ ਜਾਂਦਾ ਹੈ। ਕਿਸੇ ਵੀ ਕਪੱਲ ਲਈ ਲੁੱਕ ਕੇ ਪਿਆਰ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਰਹਿੰਦਾ। ਮਨ 'ਚ ਹਮੇਸ਼ਾ ਇਕ ਡਰ ਰਹਿਣਾ, ਘਰਵਾਲਿਆਂ ਦਾ ਡਰ, ਧਰਮ ਦੇ ਲੋਕਾਂ ਦਾ ਡਰ ਇਨ੍ਹਾਂ ਸਭ ਵਿਚਕਾਰ ਇਕ ਪਿਆਰ ਕਿਵੇਂ ਖੁੱਲ੍ਹੀ ਹਵਾ 'ਚ ਸਾਹ ਲੈ ਸਕਦਾ ਹੈ। ਇਸ ਲਈ ਫਿਲਮ 'ਲੁਕਾ ਛੁਪੀ' ਦੇ ਦੋਵੇਂ ਕਿਰਦਾਰ ਗੁੱਡੂ (ਕਾਰਤਿਕ ਆਰਿਅਨ) ਅਤੇ ਰਸ਼ਮੀ (ਕ੍ਰਿਤੀ ਸੇਨਨ) ਵੀ ਲੁੱਕ ਕੇ ਪਿਆਰ ਕਰਦੇ ਹਨ। ਫਿਲਮ ਦਾ ਵੀ ਟਾਇਟਲ ਇਹੀ ਰੱਖਿਆ ਗਿਆ ਹੈ 'ਲੁਕਾ ਛੁਪੀ'।
ਮੂਵੀ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਵਿਚ ਇਕ ਪਿਆਰ ਕਰਨ ਵਾਲੇ ਜੋੜੇ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਵੇਂ ਯੁੱਗ 'ਚ ਵੀ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਸਮਾਜ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ। ਸਾਡੇ ਨੌਜਵਾਨਾਂ 'ਤੇ ਕਿਵੇਂ ਇਕ ਵਿਆਹ ਥੋਪ ਦਿੱਤਾ ਜਾਂਦਾ ਹੈ। ਕਿਸ ਤਰ੍ਹਾਂ ਆਏ ਦਿਨ ਪਿਆਰ ਦਾ ਕਤਲ ਹੁੰਦਾ ਹੈ। ਲੋਕ ਵਿਆਹ ਨੂੰ ਅਪਣਾਏ ਬਿਨਾਂ ਹੀ ਵਿਆਹ ਕਰ ਲੈਂਦੇ ਹਨ, ਕਿਸੇ ਅੰਜ਼ਾਨ ਵਿਅਕਤੀ ਨਾਲ ਰਹਿਣਾ ਕਬੂਲ ਕਰ ਲੈਂਦੇ ਹਨ। ਰਿਲੇਸ਼ਨਸ਼ਿਪ ਇਕ ਸਮਝੌਤਾ ਨਹੀਂ ਹੈ, ਨਾਲ ਹੀ ਪਿਆਰ ਅਤੇ ਵਿਆਹ ਦੋ ਵੱਖ-ਵੱਖ ਚੀਜ਼ਾਂ ਹਨ। ਵਿਆਹ ਤੋਂ ਪਹਿਲਾਂ ਲਿਵ ਇਨ 'ਚ ਰਹਿਣਾ ਕਿਉਂ ਠੀਕ ਹੈ, ਇਹ ਫਿਲਮ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਫਿਲਮ ਦੀ ਕਹਾਣੀ 

ਫਿਲਮ ਦੀ ਕਹਾਣੀ ਗੁੱਡੂ ਮਾਥੁਰ ਦੀ ਹੈ ਜੋ ਮਥੁਰਾ 'ਚ ਇਕ ਟੀ.ਵੀ. ਰਿਪੋਰਟਰ ਹੈ। ਗੁੱਡਨ ਨੂੰ ਰਸ਼ਮੀ ਨਾਂ ਦੀ ਇਕ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਰਸ਼ਮੀ ਇਕ ਪ੍ਰਭਾਵਸ਼ਾਲੀ ਨੇਤਾ ਤ੍ਰਿਵੇਦੀ ਜੀ (ਵਿਨੈ ਪਾਠਕ) ਦੀ ਧੀ ਹੈ। ਤ੍ਰਿਵੇਦੀ ਜੀ, ਕੱਟਰ ਹਿੰਦੂਵਾਦੀ ਹਨ ਅਤੇ ਪੁਰਾਣੇ ਵਿਚਾਰਾਂ ਵਾਲੇ ਹਨ। ਉਨ੍ਹਾਂ ਦੀ ਨਜ਼ਰ 'ਚ ਉਹ ਲੋਕ ਸਭ ਤੋਂ ਜ਼ਿਆਦਾ ਗਲਤ ਹਨ ਜੋ ਲਿਵ ਇਨ 'ਚ ਰਹਿੰਦੇ ਹਨ। ਹੁਣ ਤ੍ਰਿਵੇਦੀ ਜੀ ਦੀ ਧੀ ਰਸ਼ਮੀ, ਜਿਸ ਨੂੰ ਗੁੱਡੂ ਨਾਲ ਪਿਆਰ ਹੋ ਜਾਂਦਾ ਹੈ। ਉਹ ਗੁੱਡੂ ਨੂੰ ਪਿਆਰ ਤਾਂ ਕਰਦੀ ਹੈ ਪਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਉਹ ਉਸ ਸ਼ਖਸ ਨੂੰ ਚੰਗੀ ਤਰ੍ਹਾਂ ਜਾਨ ਲੈਣਾ ਚਾਹੁੰਦੀ ਹੈ ਜਿਸ ਨਾਲ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਬਿਤਾਉਣੀ ਹੈ। ਆਪਣੇ ਪਿਤਾ ਦੇ ਗੁੱਸੇ ਕਾਰਨ ਉਹ ਆਪਣੀ ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ ਅਤੇ ਲਿਵ ਇਨ 'ਚ ਰਹਿਣਾ ਚਾਹੁੰਦੀ ਹੈ ਪਰ ਗੁੱਡੂ ਨੂੰ ਵਿਆਹ ਦੀ ਜ਼ਿਆਦਾ ਜਲਦੀ ਹੈ। ਆਪਣੇ ਪਰਿਵਾਰ ਵਾਲਿਆ ਦੇ ਅਤੇ ਰਸ਼ਮੀ ਦੇ ਪਿਤਾ ਦੇ ਡਰ ਕਾਰਨ ਉਹ ਲਿਵ ਇਨ 'ਚ ਰਹਿਣ ਤੋਂ ਡਰਦਾ ਹੈ। ਗੁੱਡੂ ਇਕ ਮਿਡਲ ਕਲਾਸ ਫੈਮਿਲੀ ਤੋਂ ਹੈ। ਵੱਡਾ ਪਰਿਵਾਰ ਹੈ ਅਤੇ ਜਿਵੇਂ ਕਿ‌ ਆਮ ਤੌਰ 'ਤੇ ਹਰ ਮਿਡਲ ਕਲਾਸ ਫੈਮਿਲੀ ਹੁੰਦੀ ਹੈ ਉਹੋ ਜਿਹਾ ਹੀ ਹੈ। ਸਮਾਜ 'ਚ ਇੱਜ਼ਤ ਨਾਲ ਜ਼ਿੰਦਗੀ ਬਤੀਤ ਕਰਨ ਵਾਲਾ ਪਰਿਵਾਰ। ਅਜਿਹੇ 'ਚ ਗੁੱਡੂ ਦੀ ਮਦਦ ਉਸ ਦੇ ਨਾਲ ਹੀ ਕੰਮ ਕਰਨ ਵਾਲਾ ਦੋਸਤ, ਅੱਬਾਸ (ਅਪਾਰਸ਼ਕਤੀ ਖੁਰਾਣਾ) ਕਰਦਾ ਹੈ ਪਰ ਅੱਬਾਸ ਦੀ ਮਦਦ ਨਾਲ ਜੋ ਰਾਇਤਾ ਫੈਲਦਾ ਹੈ, ਨਾਲ ਹੀ ਲਿਵ ਇਨ 'ਚ ਰਹਿਣ ਅਤੇ ਵਿਆਹ ਕਰਨ ਲਈ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜਾਣਨ ਲਈ ਤੁਸੀ ਥੋੜ੍ਹੇ ਪੈਸੇ ਖਰਚ ਕਰੋ ਅਤੇ ਦੋ ਘੰਟੇ ਦੀ ਇਸ ਐਂਟਰਟੇਨਿੰਗ ਫਿਲਮ ਦਾ ਮਜ਼ਾ ਲਓ।

ਬਾਕਸ ਆਫਿਸ


ਬਾਕਸ ਆਫਿਸ 'ਤੇ ਫਿਲਮ ਵਧੀਆ ਕਮਾਈ ਕਰ ਸਕਦੀ ਹੈ। ਫਿਲਮ ਦੀ ਕਮਾਈ ਧਮਾਕੇਦਾਰ ਹੋਣ ਦੀ ਸੰਭਾਵਨਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News