ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ ਬਾਲੀਵੁੱਡ ਦੇ ਇਹ ਸਿਤਾਰੇ, ਕਰੋੜਾਂ ’ਚ ਹੈ ਕੀਮਤ

3/19/2020 3:15:46 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫੈਨ ਫਾਲੋਇੰਗ ਦੁਨੀਆਭਰ ਵਿਚ ਹੈ। ਸ਼ਾਹਰੁਖ ਖਾਨ ਦਾ ਫ਼ੈਸ਼ਨ ਉਨ੍ਹਾਂ  ਦੇ ਫੈਨਜ਼ ਕਾਪੀ ਕਰਦੇ ਹਨ। ਇਸ ਤੋਂ ਇਲਾਵਾ ਸ਼ਾਹਰੁਖ ਦੀ ਲਗਜ਼ਰੀ ਲਾਈਫ ਵੀ ਸਭ ਦੇ ਸਾਹਮਣੇ ਹੈ। ਸ਼ਾਹਰੁਖ ਕੋਲ ਸ਼ਾਨਦਾਰ ਬੰਗਲਿਆਂ ਤੋਂ ਇਲਾਵਾ ਕਈ ਲਜ਼ਜਰੀ ਗੱਡੀਆਂ ਹਨ। ਹੁੰਡਈ ਨੇ ਉਨ੍ਹਾਂ ਨੂੰ ਹੁਣ ਇਕ ਹੋਰ ਕਾਰ ਗਿਫਟ ਕੀਤੀ ਹੈ।  ਸ਼ਾਹਰੁਖ ਖਾਨ ਕ੍ਰੇਟਾ 2020 ਦੇ ਪਹਿਲੇ ਭਾਰਤੀ ਆਨਰ ਵੀ ਬਣ ਗਏ ਹਨ। ਆਓ ਤੁਹਾਨੂੰ ਕੁੱਝ ਸਿਤਾਰਿਆਂ ਦੀਆਂ ਲਗਜ਼ਰੀ ਕਾਰਾਂ ਬਾਰੇ ਦੱਸਦੇ ਹਾਂ...

ਸੰਜੈ ਦੱਤ

ਸੰਜੈ ਦੱਤ ਕੋਲ ਉਂਝ ਤਾਂ ਕਈ ਲਗਜ਼ਰੀ ਕਾਰਾਂ ਹਨ ਪਰ ਉਨ੍ਹਾਂ ਦੀ ਰੇਂਜ ਰੋਵਰ ਅਕਸਰ ਦਰਸ਼ਕਾਂ ਦਾ ਧਿਆਨ ਆਪਣੀ ਵੱਲ ਖਿੱਚਦੀ ਹੈ। ਸੰਜੂ ਬਾਬਾ ਦੀ ਰੇਂਜ ਰੋਵਰ ਦੀ ਖਾਸੀਅਤ ਹੈ ਕਿ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 5.5 ਸੈਕੰਡਸ ਵਿਚ ਹਾਸਲ ਕਰ ਸਕਦੀ ਹੈ। ਇਸ ਕਾਰ ਦੀ ਕੀਮਤ 2 ਕਰੋੜ ਰੁਪਏ ਤੋਂ ਜ਼ਿਆਦਾ ਹੈ।

 ਸੁਸ਼ਾਂਤ ਸਿੰਘ ਰਾਜਪੂਤ

2016 ਵਿਚ ਫਿਲਮ ‘ਐਮਐਸ ਧੋਨੀ : ਦਿ ਅਨਟੋਲਡ ਸਟੋਰੀ’ ਦੇ ਸੁਪਰਹਿਟ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਖੁੱਦ ਨੂੰ ਇਹ ਕਾਰ ਗਿਫਟ ਕੀਤੀ ਸੀ। ਕਾਰ ਦਾ ਨਾਮ Maserati Quattroporte ਹੈ। ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ।

ਅਰਜੁਨ ਕਪੂਰ

ਬਾਲੀਵੁੱਡ ਐਕਟਰ ਅਰਜੁਨ ਕਪੂਰ ਕੋਲ Maserati Levante ਹੈ। ਅਰਜੁਨ ਕਪੂਰ ਦੀ ਇਸ ਕਾਰ ਦੀ ਕੀਮਤ 2 ਕਰੋੜ ਦੇ ਨੇੜੇ ਹੈ। ਅਰਜੁਨ ਕਪੂਰ ਭਾਰਤ ਵਿਚ ਅਜਿਹੇ ਦੂਜੇ ਵਿਅਕਤੀ ਹਨ, ਜਿਨ੍ਹਾਂ ਕੋਲ ਇਹ ਕਾਰ ਹੈ। ਅਰਜੁਨ ਤੋਂ ਪਹਿਲਾਂ ਬੈਂਗਲੁਰੁ ਸਥਿਤ ਬਿੱਜਨਸਮੈਨ ਕੋਲ ਇਹ ਸ਼ਾਨਦਾਰ ਕਾਰ ਸੀ।

ਪ੍ਰਿਅੰਕਾ ਚੋਪੜਾ

ਪ੍ਰਿਅੰਕਾ ਚੋਪੜਾ ਬਾਲੀਵੁੱਡ ਦੀਆਂ ਉਨ੍ਹਾਂ ਚੁਨਿੰਦਾ ਅਦਾਕਾਰਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਕੋਲ ਲਗਜ਼ਰੀ ਕਾਰਾਂ ਦੀ ਭਰਮਾਰ ਹੈ।  ਪ੍ਰਿਅੰਕਾ ਕੋਲ BMW 7 ਸੀਰੀਜ ਤੋਂ ਇਲਾਵਾ, Rolls Royce Ghost ਤੱਕ ਹੈ। ਪ੍ਰਿਅੰਕਾ ਦੀ Rolls Royce Ghost ਦੀ ਭਾਰਤ ਵਿਚ ਕੀਮਤ ਕਰੀਬ 5 ਕਰੋੜ ਰੁਪਏ ਹੈ।

ਸਲਮਾਨ ਖਾਨ

ਸੁਪਰਸਟਾਰ ਸਲਮਾਨ ਖਾਨ ਨੂੰ ਵੀ ਆਲੀਸ਼ਾਨ ਕਾਰਾਂ ਰੱਖਣ ਦਾ ਸ਼ੌਕ ਹੈ। ਦਬੰਗ ਖਾਨ ਨੂੰ ਐਸਯੂਵੀ ਗੱਡੀਆਂ ਪਸੰਦ ਹੈ ਅਤੇ ਉਨ੍ਹਾਂ ਕੋਲ Land Cruiser Prado ਅਤੇ Mercedes-Benz GLE ਵਰਗੀਆਂ ਗੱਡੀਆਂ ਹਨ। ਉਨ੍ਹਾਂ ਨੇ ਹਾਲ ਹੀ ਵਿਚ Range Rover ਖਰੀਦੀ, ਜਿਸ ਦੀ ਕੀਮਤ 1 ਕਰੋੜ 87 ਲੱਖ ਰੁਪਏ ਹੈ।

ਰਣਦੀਪ ਹੁੱਡਾ

ਰਣਦੀਪ ਹੁੱਡਾ ਕੋਲ Mercedes-Benz GLS ਕਾਰ ਹੈ। ਇਹ Mercedes-Benz ਦੀ ਟੌਪ ਐਸਊਵੀ ਕਾਰ ਹੈ।
 

ਇਹ ਵੀ ਪੜ੍ਹੋ: ਕੋਰੋਨਾ ਕਾਰਨ ਰੁਕਿਆ ਪਾਰਸ ਤੇ ਸ਼ਹਿਨਾਜ਼ ਦਾ ਵਿਆਹ, ਘਰ ’ਚੋਂ ਬਾਹਰ ਆਏ ਸਾਰੇ ਮੁਕਾਬਲੇਬਾਜ਼

ਕੋਰੋਨਾ ਨੇ ਫਿਲਮ ਇੰਡਸਟਰੀ ਕੀਤੀ ਫਲਾਪ, ਘਰ ਬੈਠੇ ਸਿਤਾਰੇ ਹੁਣ ਕਰ ਰਹੇ ਹਨ ਅਜਿਹੇ ਕੰਮਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News