''ਮੇਡ ਇਨ ਹੈਵਨ'' ਦਾ ਪਹਿਲਾ ਲੁੱਕ ਹੋਇਆ ਰਿਲੀਜ਼

1/17/2019 7:59:05 PM

ਮੁੰਬਈ (ਬਿਊਰੋ)— ਅਮੇਜ਼ਾਨ ਪ੍ਰਾਈਮ ਵੀਡੀਓ ਨੇ ਐਕਸੈੱਲ ਮੀਡੀਆ ਐਂਡ ਏ. ਐੱਮ. ਪੀ. ਐਂਟਰਟੇਨਮੈਂਟ ਤੇ ਟਾਈਗਰ ਬੇਬੀ ਦੇ ਸਹਿਯੋਗ ਨਾਲ ਪ੍ਰਾਈਮ ਆਰੀਜਨਲ ਦੀ ਆਗਾਮੀ ਸਿਰੀਜ਼ 'ਮੇਡ ਇਨ ਹੈਵਨ' ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਐਗਜ਼ੀਕਿਊਟਿਵ ਨਿਰਮਾਤਾ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ, ਕ੍ਰਿਏਟਰਸ ਜ਼ੋਆ ਅਖਤਰ ਤੇ ਰੀਮਾ ਕਾਗਤੀ, ਨਿਤਿਆ ਮਹਿਰਾ, ਪ੍ਰਸ਼ਾਂਤ ਨਾਇਰ ਤੇ ਅਲੰਕ੍ਰਤਾ ਸ਼੍ਰੀਵਾਸਤਵ ਵਲੋਂ ਨਿਰਦੇਸ਼ਿਤ ਪ੍ਰਾਈਮ ਆਰੀਜਨਲ ਦੀ ਆਗਾਮੀ ਸਿਰੀਜ਼ 'ਮੇਡ ਇਨ ਹੈਵਨ' 'ਚ ਅਰਜੁਨ ਮਾਥੁਰ, ਸੋਭਿਤਾ ਧੂਲੀਪਾਲਾ, ਜਿਮ ਸਰਭ, ਕਲਕੀ ਕੋਚਲਿਨ, ਸ਼ਸ਼ਾਂਕ ਅਰੋੜਾ ਤੇ ਸ਼ਿਵਾਨੀ ਰਘੁਵੰਸ਼ੀ ਵਰਗੇ ਸ਼ਾਨਦਾਰ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।

ਪੋਸਟਰ ਰਾਹੀਂ ਤੁਹਾਨੂੰ ਦਿੱਲੀ 'ਚ ਸਥਿਤ ਦੋ ਵੈਡਿੰਗ ਪਲਾਨਰਜ਼ ਤਾਰਾ ਤੇ ਕਰਨ ਦੀ ਜ਼ਿੰਦਗੀ ਦੀ ਇਕ ਝਲਕ ਦੇਖਣ ਲਈ ਸੱਦਾ ਦਿੱਤਾ ਗਿਆ ਹੈ। ਉਸ ਦੀ ਕਹਾਣੀ ਇਕ ਸ਼ਾਨਦਾਰ ਵਿਆਹ ਨਾਲ ਸ਼ੁਰੂ ਹੁੰਦੀ ਹੈ ਤੇ ਜਦੋਂ ਪ੍ਰੰਪਰਾ ਨੂੰ ਆਧੁਨਿਕ ਇੱਛਾਵਾਂ ਨਾਲ ਧਕੇਲਿਆ ਜਾਂਦਾ ਹੈ ਤਾਂ ਬਿੱਗ ਫੈਟ ਇੰਡੀਅਨ ਵੈਡਿੰਗ ਦੀ ਪਿੱਠ ਭੂਮੀ 'ਚ ਸਥਾਪਿਤ ਇਨ੍ਹਾਂ ਦੀ ਕਹਾਣੀ ਨਾਲ ਜੁੜੇ ਕਈ ਰਹੱਸ ਤੇ ਝੂਠ ਸਾਹਮਣੇ ਆਉਂਦੇ ਹਨ। ਪ੍ਰਾਈਮ ਆਰੀਜਨਲ ਸੀਰੀਜ਼ 'ਮੇਡ ਇਨ ਹੈਵਨ' 8 ਮਾਰਚ, 2019 ਨੂੰ ਸਿਰਫ ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News