''ਮੇਡ ਇਨ ਹੇਵਨ'' ਲਈ ਜ਼ੋਇਆ ਅਖਤਰ ਤੇ ਵਿਜੈ ਰਾਜ ਆਉਣਗੇ ਇਕੱਠੇ ਨਜ਼ਰ

3/4/2019 3:54:27 PM

ਜਲੰਧਰ(ਬਿਊਰੋ)— ਨਿਰਦੇਸ਼ਕ-ਐਕਟਰ ਦੀ ਜੋੜੀ, ਜ਼ੋਇਆ ਅਖਤਰ ਅਤੇ ਵਿਜੈ ਰਾਜ ਜਲਦ ਹੀ ਅਮੇਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਦੀ ਆਗਾਮੀ ਵੈੱਬ-ਸੀਰੀਜ਼ 'ਮੇਡ ਇਨ ਹੇਵਨ' ਦੇ ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। 'ਗਲੀ ਬੁਆਏ' 'ਚ ਆਪਣੇ ਕਿਰਦਾਰ ਨਾਲ ਡੂੰਘੀ ਛਾਪ ਛੱਡਣ ਵਾਲੇ ਐਕਟਰ ਵਿਜੈ ਰਾਜ ਹੁਣ ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਦੁਆਰਾ ਬਣਾਈ ਗਈ ਆਗਾਮੀ ਪ੍ਰਾਈਮ ਆਰੀਜਨਲ ਸੀਰੀਜ਼ 'ਚ ਇਕ ਪ੍ਰਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਸਾਲ ਵਿਜੈ ਰਾਜ ਨੇ ਆਪਣੇ ਦਿਲਚਸਪ ਕਿਰਦਾਰਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਹੁਣ 'ਮੇਡ ਇਨ ਹੇਵਨ' ਨਾਲ ਉਹ ਵੈੱਬ ਦੀ ਦੁਨੀਆ 'ਚ ਆਪਣਾ ਡੈਬਿਊ ਕਰਨ ਲਈ ਤਿਆਰ ਹਨ। ਸ਼ੋਅ 'ਚ ਹੋਣ ਵਾਲੇ ਵਿਆਹਾਂ ਨੇ ਦਰਸ਼ਕਾਂ ਵਿਚਕਾਰ ਉਤਸ਼ਾਹ ਪੈਦਾ ਕਰ ਦਿੱਤਾ ਹੈ। ਦਿੱਲੀ 'ਚ ਕਈ ਥਾਵਾਂ 'ਤੇ ਫਿਲਮਾਈ ਗਈ, 'ਮੇਡ ਇਨ ਹੇਵਨ' ਪ੍ਰਫੈਕਟ ਵੈਡਿੰਗ ਦਾ ਠੀਕ ਵਰਣਨ ਪੇਸ਼ ਕਰਦੀ ਹੈ। ਜ਼ੋਇਆ ਅਖਤਰ, ਨਿਤਿਆ ਮਹਿਰਾ, ਅਲੰਕ੍ਰਿਤਾ ਸ਼੍ਰੀਵਾਸਤਵ ਤੇ ਪ੍ਰਸ਼ਾਂਤ ਨਾਇਰ ਨਾਲ ਰੀਮਾ ਕਾਗਤੀ ਨੇ ਵਿਆਹ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ ਲਈ ਸਹਿਯੋਗ ਕੀਤਾ ਹੈ।
ਆਕਰਸ਼ਕ ਸ਼ੋਭਿਤਾ ਧੁਲੀਪਾਲਾ ਤੇ ਤਾਰਾ ਖੰਨਾ ਨਾਲ ਚਾਰਮਿੰਗ ਅਰਜੁਨ ਮਾਥੁਰ ਤੇ ਸਖਤ ਮਿਜਾਜ਼ ਵਾਲੇ ਕਰਨ ਮਹਿਰਾ ਅਭਿਨੀਤ 'ਮੇਡ ਇਨ ਹੈਵਨ' 'ਚ ਵੈਡਿੰਗ ਪਲਾਨਰਜ਼ ਦੀ ਜੀਵਨੀ ਪੇਸ਼ ਕੀਤੀ ਜਾਵੇਗੀ। ਕਬੀਰ ਬਸਰਾਈ ਦੇ ਰੂਪ 'ਚ ਸ਼ਸ਼ਾਂਕ ਅਰੋੜਾ, ਜੈਜ਼ ਦੇ ਰੂਪ 'ਚ ਸ਼ਿਵਾਨੀ ਰਘੁਵੰਸ਼ੀ, ਫੈਜ਼ ਨਕਲੀ ਦੇ ਰੂਪ 'ਚ ਕਲਕੀ ਕੋਚਲਿਨ ਤੇ ਆਦਿਲ ਖੰਨਾ ਦੇ ਰੂਪ 'ਚ ਜਿਮ ਸਰਭ ਵਰਗੇ ਦਮਦਾਰ ਸਪੋਰਟਿੰਗ ਕਾਸਟ ਨਾਲ ਸ਼ੋਅ 'ਚ ਪਾਵਰ ਪੈਕ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਉਥੇ ਸ਼ਵੇਤਾ ਤ੍ਰਿਪਾਠੀ, ਪੁਲਕਿਤ ਸਮਰਾਟ, ਅੰਮ੍ਰਿਤਾ ਪੁਰੀ ਤੇ ਮਨਜੋਤ ਸਿੰਘ ਹੋਰ ਲੋਕ ਤਾਰਾ ਤੇ ਕਰਨ ਦੀ ਜ਼ਿੰਦਗੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਐਕਸੈੱਲ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖਤਰ ਵਲੋਂ ਨਿਰਮਿਤ ਤੇ ਜ਼ੋਇਆ ਅਖਤਰ ਤੇ ਰੀਮਾ ਕਾਗਤੀ ਵਲੋਂ ਰਚਿਤ ਅਮੇਜ਼ਾਨ ਪ੍ਰਾਈਮ ਵੀਡੀਓ ਆਰੀਜਨਲ ਦੀ ਇਹ ਆਗਾਮੀ ਸੀਰੀਜ਼ 8 ਮਾਰਚ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News