ਐਥਲੀਟ ਬਣਨਾ ਚਾਹੁੰਦੀ ਸੀ ਸੁਪਰਮਾਡਲ ਮਧੂ, ਜਿੱਤ ਚੁੱਕੀ ਹੈ ਮਿਸ ਇੰਡੀਆ ਦਾ ਖਿਤਾਬ

7/14/2019 10:47:29 AM

ਮੁੰਬਈ (ਬਿਊਰੋ)— ਦੇਸ਼ ਦੀ ਪਹਿਲੀ ਸੁਪਰਮਾਡਲ ਮਧੂ ਸਪ੍ਰੇ ਦਾ ਜਨਮ 14 ਜੁਲਾਈ, 1971 ਨੂੰ ਮਹਾਰਾਸ਼ਟਰ ਦੇ ਨਾਗਪੁਰ 'ਚ ਹੋਇਆ ਸੀ। ਮਧੂ ਸਪ੍ਰੇ ਮਾਡਲਿੰਗ ਦੀ ਦੁਨੀਆ 'ਚ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਧੂ ਇਕ ਮਾਡਲ ਨਹੀਂ, ਬਲਕਿ ਇਕ ਐਥਲੀਟ ਬਣਨਾ ਚਾਹੁੰਦੀ ਸੀ। 90 ਦੇ ਦਹਾਕੇ 'ਚ ਫੋਟੋਗ੍ਰਾਫਰ ਗੌਤਮ ਰਾਜਾਧਅਕਸ਼ਾ ਦੀ ਨਜ਼ਰ 19 ਸਾਲਾ ਮਧੂ ਸਪ੍ਰੇ 'ਤੇ ਪਈ। ਉਨ੍ਹਾਂ ਮਧੂ ਦਾ ਫੋਟੋਸ਼ੂਟ ਕੀਤਾ। ਫਿਰ ਇਕ ਐਥਲੀਟ ਬਣਨ ਦਾ ਸੁਪਨਾ ਦੇਖਣ ਵਾਲੀ ਮਧੂ ਦਾ ਰੁਝਾਨ ਮਾਡਲਿੰਗ ਦੀ ਦੁਨੀਆ 'ਚ ਵੱਧ ਗਿਆ।
PunjabKesari
1992 'ਚ ਮਧੂ ਸਪ੍ਰੇ ਫੈਮਿਨਾ ਮਿਸ ਇੰਡੀਆ ਲਈ ਚੁਣੀ ਗਈ, ਉਹ ਭਾਰਤ ਦੀ ਪਹਿਲੀ ਮੁਕਾਬਲੇਬਾਜ਼ ਬਣੀ ਜਿਸ ਨੇ ਮਿਸ ਯੂਨੀਵਰਸ ਮੁਕਾਬਲੇ 'ਚ ਹਿੱਸਾ ਲਿਆ। ਮਧੂ ਇਸ ਮੁਕਾਬਲੇ 'ਚ ਤੀਜੇ ਨੰਬਰ 'ਤੇ ਰਹੀ। ਦਰਸਅਲ, ਫਾਈਨਲ ਰਾਊਂਡ 'ਚ ਜਦੋਂ ਮਧੂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਜੇਕਰ ਉਹ ਆਪਣੇ ਦੇਸ਼ ਦੀ ਨੇਤਾ ਬਣ ਗਈ ਸਭ ਤੋਂ ਪਹਿਲਾਂ ਕੀ ਕਰੇਗੀ। ਜਿਸ ਦੇ ਜਵਾਬ 'ਚ ਉਸ ਨੇ ਕਿਹਾ ਕਿ ਮੈਂ ਆਪਣੇ ਦੇਸ਼ 'ਚ ਦੁਨੀਆ ਦਾ ਸਭ ਤੋਂ ਵੱਡਾ ਸਪੋਰਟਸ ਸਟੇਡੀਅਮ ਬਣਾਉਣਾ ਚਾਹੁੰਦੀ ਹਾਂ।
PunjabKesari
ਜੱਜਾਂ ਨੂੰ ਇਹ ਜਵਾਬ ਕਮਜ਼ੋਰ ਲੱਗਿਆ। ਬਾਅਦ 'ਚ ਮਧੂ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਬਣ ਕੇ ਇਕ ਸਾਲ 'ਚ ਦੇਸ਼ ਦੀ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ ਪਰ ਇਹ ਸ਼ਾਇਦ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਜਵਾਬ ਪਾਲਿਟੀਕਲੀ ਸਹੀ ਹੋਵੇ।
PunjabKesari
ਸਾਲ 2003 'ਚ ਮਧੂ ਸਪ੍ਰੇ ਅਮਿਤਾਭ ਬੱਚਨ ਅਤੇ ਕੈਟਰੀਨਾ ਕੈਫ ਨਾਲ ਫਿਲਮ 'ਬੂਮ' 'ਚ ਨਜ਼ਰ ਆਈ ਸੀ ਪਰ ਉਸ ਨੂੰ ਅਕਸਰ ਫਿਲਮੀ ਪਾਰਟੀਆਂ ਅਤੇ ਫੈਸ਼ਨ ਸ਼ੋਅਜ਼ 'ਚ ਦੇਖਿਆ ਜਾਂਦਾ ਹੈ। ਮਧੂ ਇਟਲੀ 'ਚ ਆਪਣੇ ਪਤੀ ਜਿਯਾਨ ਮਾਰਿਆ ਨਾਲ ਰਹਿ ਰਹੀ ਹੈ ਅਤੇ ਉਸ ਦੀ ਇਕ 6 ਸਾਲ ਦੀ ਬੇਟੀ ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News