ਮੈਡਮ ਤੁਸਾਦ ''ਚ ਖਿੜ੍ਹੇਗੀ ਕਲਾਸੀਕਲ ਦੌਰ ਦੀ ਇਸ ਮਹਾਨ ਅਭਿਨੇਤਰੀ ਦੀ ਮੁਸਕਾਨ, ਹੋਇਆ ਐਲਾਨ

7/25/2017 4:13:12 PM

ਮੁੰਬਈ— ਮੈਡਮ ਤੁਸਾਦ ਮਿਊਜ਼ੀਅਮ 'ਚ ਮਧੁਬਾਲਾ ਦਾ ਮੋਮ ਦਾ ਪੁਤਲਾ ਛੇਤੀ ਹੀ ਲਗਾਇਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਹਿੰਦੁਸਤਾਨ ਦੇ ਕਲਾਸੀਕਲ ਦੌਰ ਦੀ ਕਿਸੇ ਹਸਤੀ ਨੂੰ ਇਸ ਗੈਲਰੀ 'ਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਹ ਮੋਮ ਦੀ ਫਿੱਗਰ ਮਸ਼ਹੂਰ ਫਿਲਮ 'ਮੁਗਲ-ਏ-ਆਜ਼ਮ' 'ਚ ਮਧੁਬਾਲਾ ਦੇ ਅਨਾਰਕਲੀ ਦੇ ਕਿਰਦਾਰ ਤੋਂ ਪ੍ਰੇਰਿਤ ਹੋਵੇਗੀ।
ਜਾਣਕਾਰੀ ਮੁਤਾਬਕ ਮਧੁਬਾਲਾ ਦਾ ਜਨਮ 14 ਫਰਵਰੀ 1933 ਨੂੰ ਦਿੱਲੀ 'ਚ ਇਕ ਪਸ਼ਤੂਨ ਮੁਸਲਿਮ ਪਰਿਵਾਰ 'ਚ ਹੋਇਆ ਸੀ। ਮਧੁਬਾਲਾ ਆਪਣੇ ਮਾਤਾ-ਪਿਤਾ ਦੀ ਪੰਜਵੀ ਸੰਤਾਨ ਸੀ ਅਤੇ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ 10 ਭਰਾ-ਭੈਣ ਸਨ। ਮਧੁਬਾਲਾ ਅੱਗੇ ਚੱਲ ਕੇ ਭਾਰਤੀ ਹਿੰਦੀ ਫਿਲਮਾਂ ਦੀ ਇਕ ਮਸ਼ਹੂਰ ਅਤੇ ਸਫਲ ਅਭਿਨੇਤਰੀ ਬਣੀ। ਮਧੁਬਾਲਾ ਦੇ ਅਭਿਨੈ 'ਚ ਇਕ ਆਦਰਸ਼ ਭਾਰਤੀ ਨਾਰੀ ਨੂੰ ਦੇਖਿਆ ਜਾ ਸਕਦਾ ਸੀ। ਚਿਹਰੇ ਤੋਂ ਭਾਵਾਂ ਨੂੰ ਭਾਸ਼ਾਂ ਦੇਣਾ ਅਤੇ ਨਜ਼ਾਕਤ ਉਨ੍ਹਾਂ ਦੀ ਵਿਸ਼ੇਸ਼ਤਾ ਸੀ। ਉਨ੍ਹਾਂ ਦੀ ਅਭਿਨੈ ਪ੍ਰਤਿਭਾ, ਮਨੁੱਖਤਾ ਅਤੇ ਖੂਬਸੂਰਤੀ ਨੂੰ ਦੇਖ ਕੇ ਕਿਹਾ ਜਾਂਦਾ ਹੈ ਕਿ ਉਹ ਭਾਰਤੀ ਸਿਨੇਮਾ ਦੀ ਹੁਣ ਤਕਿ ਦੀ ਸਭ ਤੋਂ ਮਹਾਨ ਅਭਿਨੇਤਰੀ ਸੀ।
ਜ਼ਿਕਰਯੋਗ ਹੈ ਕਿ ਮੈਡਮ ਤੁਸਾਦ ਦੀ ਦਿੱਲੀ 'ਚ 22ਵੀਂ ਬਰਾਂਚ ਹੈ। ਇਹ ਮੂਲ ਰੂਪ ਨਾਲ ਲੰਡਨ 'ਚ ਸਥਾਪਿਤ ਮੋਮ ਦੀਆਂ ਮੂਰਤੀਆਂ ਦਾ ਮਿਊਜ਼ੀਅਮ ਹੈ। ਇਸ 'ਚ ਵੱਖ-ਵੱਖ ਖੇਤਰਾਂ ਦੀ ਮਸ਼ਹੂਰ ਹਸਤੀਆਂ ਦੇ ਮੋਮ ਦੇ ਪੁਤਲੇ ਰੱਖੇ ਜਾਂਦੇ ਹਨ। ਇਸ ਦੀ ਸਥਾਪਨਾ 1835 'ਚ ਮੋਮ ਸ਼ਿਲਪਕਾਰ ਮੇਰੀ ਤੁਸਾਦ ਨੇ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News