ਮਧੁਬਾਲਾ ਦੀ ਹਮਸ਼ਕਲ ਸੀ ਇਹ ਅਦਾਕਾਰਾ, ਵਾਪਰਿਆ ਅਜਿਹਾ ਦਰਦਨਾਕ ਹਾਦਸਾ ਕੀ ਉਜੜ ਗਈ ਸੀ ਜ਼ਿੰਦਗੀ
8/9/2017 4:42:09 PM
ਮੁੰਬਈ— ਬਾਲੀਵੁੱਡ ਅਤੇ ਅੰਡਰਵਰਲਡ ਦਾ ਕਾਫੀ ਗੂੜ੍ਹਾ ਸੰਬੰਧ ਰਿਹਾ ਅਤੇ ਇਹ ਕਿਸੇ ਤੋਂ ਛੁਪਿਆ ਵੀ ਨਹੀਂ ਹੈ। ਕਈ ਵਾਰ ਜਿਥੇ ਬਾਲੀਵੁੱਡ ਹੀਰੋਇਨਾਂ ਦਾ ਦਿਲ ਅੰਡਰਵਰਲਡ ਦੇ ਡਾਨ 'ਤੇ ਆਇਆ ਉਥੇ ਹੀ ਕਈ ਵਾਰ ਹੀਰੋਇਨਾਂ ਦੀ ਖੂਬਸੂਰਤੀ 'ਤੇ ਉਹ ਆਪ ਫਿਦਾ ਹੋ ਗਏ ਸਨ। ਅਜਿਹਾ ਹੀ ਇਕ ਅੰਡਰਵਰਲਡ ਡਾਨ ਸੀ ਜੋ ਮਧੁਬਾਲਾ 'ਤੇ ਜਾਨ ਛਿੜਕਦਾ ਸੀ। ਇਹ ਡਾਨ ਮੁੰਬਈ ਅੰਡਰਵਰਲਡ ਦਾ ਹਾਜੀ ਮਸਤਾਨ ਸੀ।
ਕਿਹਾ ਜਾਂਦਾ ਹੈ ਕਿ ਹਾਜੀ ਮਸਤਾਨ ਮਧੁਬਾਲਾ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਉਸ ਦਾ ਦੀਵਾਨਾ ਸੀ। ਮਧੁਬਾਲਾ ਲਈ ਉਸ ਦੀ ਦੀਵਾਨਗੀ ਇਸ ਹੱਦ ਤੱਕ ਸੀ ਕਿ ਉਹ ਉਸ ਨਾਲ ਵਿਆਹ ਥੱਕ ਕਰਵਾਉਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾ ਉਹ ਮਧੁਬਾਲਾ ਲਈ ਆਪਣੇ ਪਿਆਰ ਦਾ ਇਜਹਾਰ ਕਰਦਾ ਮਧੁਬਾਲਾ ਇਸ ਦੁਨੀਆਂ ਤੋਂ ਹੀ ਛੱਲ ਵਸੀ।
ਮਧੁਬਾਲਾ ਦੀ ਮੌਤ ਨਾਲ ਜਿਥੇ ਹਾਜੀ ਮਸਤਾਨ ਨੂੰ ਧੱਕਾ ਲੱਗਾ ਤਾਂ ਉਥੇ ਹੀ ਉਸ ਦੀ ਮੌਤ ਨਾਲ ਉਸ ਦੀ ਇਸ ਹਮਸ਼ਕਲ ਦੀ ਕਿਸਮਤ ਖੁੱਲ੍ਹ ਗਈ ਸੀ। ਇਹ ਸੀ ਜੋ ਪੂਰੀ ਮਧੁਬਾਲਾ ਨਾਲ ਮਿਲਦੀ-ਜੁਲਦੀ ਸ਼ਕਲ ਦੀ ਸੋਨਾ।
ਸੋਨਾ ਦੀ ਜਦੋਂ ਫਿਲਮਾਂ 'ਚ ਐਂਠਰੀ ਹੋਈ ਤਾਂ ਇਕ ਪਲ ਲਈ ਲੱਗਾ ਜਿਵੇਂ ਮਧੂਬਾਲਾ ਵਾਪਸ ਆ ਗਈ। ਦੋਵਾਂ ਦੇ ਚਿਹਰੇ ਕਾਫੀ ਮਿਲਦੇ-ਦੁਲਦੇ ਸਨ।
ਸੋਨਾ ਤੇ ਮਧੁਬਾਲਾ 'ਚ ਸਮਾਨਤਾ ਦੀਆਂ ਖਬਰਾਂ ਜ਼ੋਰ ਫੜ ਰਹੀ ਸੀ। ਇਸੇ ਦੌਰਾਨ ਹਾਜੀ ਮਸਤਾਨ ਨੂੰ ਵੀ ਸੋਨਾ ਬਾਰੇ ਪਤਾ ਲੱਗਾ। ਸੋਨਾ ਨੂੰ ਦੇਖਦੇ ਹੀ ਹਾਜੀ ਮਸਤਾਨ ਦੀਆਂ ਅੱਖਾਂ ਸਾਹਮਣੇ ਮਧੁਬਾਲਾ ਦਾ ਚਿਹਰਾ ਘੁੰਮਣ ਲੱਗਾ। ਉਨ੍ਹਾਂ ਨੂੰ ਸਿਰਫ ਇਹ ਲੱਗਦਾ ਸੀ ਕਿ ਇਹ ਸੋਨਾ ਨਹੀਂ ਸਗੋਂ ਮਧੁਬਾਲਾ ਹੈ।
ਹਾਜੀ ਮਸਤਾਨ ਨੇ ਸੋਨਾ ਨੂੰ ਪਹਿਲੀ ਵਾਰ ਆਪਣੇ ਪ੍ਰੋਡਕਸ਼ਨ ਦੀ ਇਕ ਫਿਲਮ 'ਚ ਦੇਖਿਆ ਸੀ ਅਤੇ ਉਸੇ ਸਮੇਂ ਉਸ ਨੇ ਉਸ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ।
ਵਿਆਹ ਦਾ ਪ੍ਰਸਾਤਵ ਲੈ ਕੇ ਹਾਜੀ ਮਸਤਾਨ ਦੇ ਵਿਆਹ ਦਾ ਪ੍ਰੋਪਜਲ ਨੂੰ ਸਵੀਕਾਰ ਕਰ ਲਿਆ। ਦੋਵਾਂ ਦਾ ਵਿਆਹ ਤਾਂ ਹੋ ਗਿਆ ਪਰ ਕੁਝ ਸਮੇਂ ਬਾਅਦ ਹੀ ਹਾਜੀ ਦੀ ਮੌਤ ਗਈ। ਇਸ ਤੋਂ ਸੋਨਾ ਨੂੰ ਕਾਫੀ ਧੱਕੇ ਖਾਣੇ ਪਾਏ ਸਨ। ਇਕ ਪਾਸੇ ਸੋਨਾ ਕੰਮ ਦੇ ਭਾਲ ਕਰ ਰਹੀ ਸੀ ਤੇ ਦੂਜੇ ਪਾਸੇ ਹਾਜੀ ਦੇ ਪਰਿਵਾਰ ਵਾਲੇ ਉਸ ਦੇ ਦੁਸ਼ਮਣ ਬਣ ਗਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ